ਪਾਕਿ SC ਨੇ PIA ਕਰਮਚਾਰੀਆਂ ਦੀ ਡਿਗਰੀ ਜਾਂਚ ਦੇ ਦਿੱਤੇ ਆਦੇਸ਼

01/01/2020 12:10:19 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਰਕਾਰੀ ਸ਼ਹਿਰੀ ਹਵਾਬਾਜ਼ੀ ਸੰਸਥਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੇ ਸਾਰੇ ਕਰਮਚਾਰੀਆਂ ਦੀਆਂ ਅਕਾਦਮਿਕ ਡਿਗਰੀਆਂ (Academic degrees)ਦੇ ਜਾਂਚ ਦੇ ਆਦੇਸ਼ ਦਿੱਤੇ ਹਨ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

ਰਿਪਰੋਟ ਵਿਚ ਕਿਹਾ ਗਿਆ ਕਿ ਸੁਪਰੀਮ ਕੋਰਟ ਵਿਚ ਪੀ.ਆਈ.ਏ. ਦੇ ਕੁਝ ਕਰਮਚਾਰੀਆਂ ਨੂੰ ਬਿਨਾਂ ਡਿਗਰੀ ਦੇ ਫਰਜ਼ੀ ਹੋਣ ਦੇ ਮਾਮਲੇ ਵਿਚ ਸੁਣਵਾਈ ਹੋਈ। ਅਦਾਲਤ ਵਿਚ ਕਿਹਾ ਗਿਾਆ ਕਿ ਪੀ.ਆਈ.ਏ. ਦੇ ਇਹਨਾਂ ਕਰਮਚਾਰੀਆਂ ਨੂੰ ਆਜ਼ਾਦ ਕਸ਼ਮੀਰ ਮਤਲਬ ਮਕਬੂਜ਼ਾ ਕਸ਼ਮੀਰ ਦੀਆਂ ਨਿੱਜੀ ਯੂਨੀਵਰਸਿਟੀਆਂ ਤੋਂ ਅਕਾਦਮਿਕ ਡਿਗਰੀਆਂ ਮਿਲ ਗਈਆਂ ਜਦਕਿ ਏਅਰਲਾਈਨ ਦੇ ਇਹ ਕਰਮਚਾਰੀ ਕਦੇ ਉਹਨਾਂ ਯੂਨੀਵਰਸਿਟੀਆਂ ਵਿਚ ਗਏ ਤੱਕ ਨਹੀਂ। ਇਹੀ ਨਹੀਂ ਇਹਨਾਂ ਡਿਗਰੀਆਂ ਜ਼ਰੀਏ ਇਹਨਾਂ ਨੇ ਨੌਕਰੀ ਵਿਚ ਤਰੱਕੀ ਵੀ ਹਾਸਲ ਕਰ ਲਈ। 

ਅਦਾਲਤ ਨੇ ਕਿਹਾ ਕਿ ਸਿੱਧੇ ਤੌਰ 'ਤੇ ਅਜਿਹਾ ਲੱਗ ਰਿਹਾ ਹੈ ਕਿ ਡਿਗਰੀਆਂ ਫਰਜ਼ੀ ਹਨ। ਪੀ.ਆਈ.ਏ. ਵਿਚ ਨਿੱਜੀ ਯੂਨੀਵਰਸਿਟੀਆਂ ਤੋਂ ਹਾਸਲ ਕੀਤੀਆਂ ਗਈਆਂ ਡਿਗਰੀਆਂ ਨੂੰ ਵਧਾਵਾ ਦਿੱਤਾ ਗਿਆ ਹੈ। ਪੀ.ਆਈ.ਏ. ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਸ ਦੇ ਕਰਮਚਾਰੀਆਂ ਦੀਆਂ ਡਿਗਰੀਆਂ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀਆਂ ਹੋਣ। ਅਦਾਲਤ ਨੇ ਪੀ.ਆਈ. ਏ. ਦੇ ਸਾਰੇ ਕਰਮਚਾਰੀਆਂ ਦੀਆਂ ਡਿਗਰੀਆਂ ਦੀ ਜਾਂਚ ਕਰ ਕੇ ਇਸ 'ਤੇ ਵਿਸਤ੍ਰਿਤ ਰਿਪੋਰਟ ਜਮਾਂ ਕਰਾਉਣ ਦਾ ਆਦੇਸ਼ ਦਿੱਤਾ। ਨਾਲ ਹੀ ਅਗਲੀ ਸੁਣਵਾਈ ਵਿਚ ਪੀ.ਆਈ.ਏ. ਦੇ ਸੀਨੀਅਰ ਅਧਿਕਾਰੀਆਂ ਅਤੇ ਦੇਸ਼ ਦੀ ਅਟਾਰਨੀ ਜਨਰਲ ਨੂੰ ਅਦਾਲਤ ਵਿਚ ਮੌਜੂਦ ਰਹਿਣ ਲਈ ਕਿਹਾ।

Vandana

This news is Content Editor Vandana