ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ 80 ਹਜ਼ਾਰ ਦੇ ਪਾਰ

06/03/2020 4:51:42 PM

ਇਸ਼ਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਹੁਣ ਤੱਕ ਦੇ ਸਭ ਤੋਂ ਵੱਧ 4,132 ਮਾਮਲੇ ਸਾਹਮਣੇ ਆਏ ਹਨ। ਇਸ ਮਗਰੋਂ ਕੁੱਲ ਪੀੜਤਾਂ ਦੀ ਗਿਣਤੀ 80,463 ਤੱਕ ਪਹੁੰਚ ਗਈ ਹੈ। ਰਾਸ਼ਟਰੀ ਸਿਹਤ ਅਤੇ ਸੇਵਾ ਮੰਤਰਾਲੇ ਨੇ ਦੱਸਿਆ ਕਿ ਇਕ ਦਿਨ ਵਿਚ ਹੁਣ ਤੱਕ ਸਭ ਤੋਂ ਵਧੇਰੇ 17,370 ਜਾਂਚ ਦੇ ਬਾਅਦ ਇਹ ਨਵੇਂ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ ਦੇ 30 ਲੱਖ ਨਾਗਰਿਕਾਂ ਲਈ ਬ੍ਰਿਟੇਨ ਖੋਲ੍ਹੇਗਾ ਆਪਣੇ ਦਰਵਾਜੇ : ਜਾਨਸਨ

ਦੇਸ਼ ਵਿਚ ਇਨਫੈਕਸ਼ਨ ਦੇ ਸਭ ਤੋਂ ਵਧੇਰੇ 31,086 ਮਾਮਲੇ ਸਿੰਧ ਸੂਬੇ ਤੋਂ, ਇਸ ਦੇ ਬਾਅਦ ਪੰਜਾਬ ਵਿਚ 29,489, ਖੈਬਰ ਪਖਤੂਨਖਵਾ ਵਿਚ 10,897, ਬਲੋਚਿਸਤਾਨ ਵਿਚ 4,747, ਇਸਲਾਮਾਬਦ ਵਿਚ 3,188, ਗਿਲਗਿਤ-ਬਾਲਟੀਸਤਾਨ ਵਿਚ 779 ਅਤੇ  ਮਕਬੂਜ਼ਾ ਕਸ਼ਮੀਰ ਵਿਚ 289 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਪਿਛਲੇ 24 ਘੰਟੇ ਵਿਚ 67 ਮਰੀਜ਼ਾਂ ਦੀ ਮੌਤ ਹੋਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 1,688 ਹੋ ਗਈ। ਉੱਥੇ ਹੁਣ ਤੱਕ 28,923 ਲੋਕ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਗਏ ਹਨ। ਦੇਸ਼ ਵਿਚ ਹੁਣ ਤੱਕ 595,344 ਲੋਕਾਂ ਦੀ ਜਾਂਚ ਹੋਈ ਹੈ।

Vandana

This news is Content Editor Vandana