ਜ਼ਮਾਨਤ ''ਤੇ ਰਿਹਾਅ ਹੋਏ ਨਵਾਜ਼ ਸ਼ਰੀਫ ਪਹੁੰਚੇ ਘਰ, ਹੋਇਆ ਸਵਾਗਤ

03/27/2019 2:25:06 PM

ਲਾਹੌਰ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਅੱਜ ਕੋਟ ਲਖਪਤ ਜੇਲ ਤੋਂ ਰਿਹਾਅ ਹੋ ਕੇ ਆਪਣੇ ਘਰ ਜੱਟੀ ਉਮਰਾ ਪਹੁੰਚੇ। ਨਵਾਜ਼ ਸ਼ਰੀਫ ਦਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇੱਥੇ ਦੱਸ ਦਈਏ ਕਿ ਬੀਮਾਰ ਚੱਲ ਰਹੇ ਨਵਾਜ਼ ਸ਼ਰੀਫ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ 6 ਹਫਤੇ ਦੀ ਜ਼ਮਾਨਤ ਦਿੱਤੀ ਸੀ।

ਉਨ੍ਹਾਂ ਨੂੰ ਮੰਗਲਵਾਰ ਰਾਤ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਸਨ। ਜੇਲ ਦੇ ਬਾਹਰ ਨਵਾਜ਼ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੇ ਪਿਆਰੇ ਨੇਤਾ ਦੇ ਬਾਹਰ ਆਉਣ 'ਤੇ ਉਨ੍ਹਾਂ ਦਾ ਸਵਾਗਤ ਫੁੱਲ ਵਰ੍ਹਾ ਕੇ ਕੀਤਾ। ਕੋਟ ਲਖਪਤ ਜੇਲ ਤੋਂ ਅੱਧੇ ਘੰਟੇ ਦਾ ਸਫਰ ਤੈਅ ਕਰ ਕੇ ਨਵਾਜ਼ ਜੱਟੀ ਉਮਰਾ ਪਹੁੰਚੇ।

Vandana

This news is Content Editor Vandana