ਪਾਕਿ ਅਦਾਲਤ ਦਾ ਸ਼ਰੀਫ ਦੀ ਜਮਾਨਤ ''ਤੇ ਫੈਸਲਾ ਸੁਰੱਖਿਅਤ

02/21/2019 11:55:22 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮਿਲੀ ਸਜ਼ਾ ਨੂੰ ਮੈਡੀਕਲ ਆਧਾਰ 'ਤੇ ਮੁਅੱਤਲ ਕਰਨ ਦੀ ਅਪੀਲ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। 69 ਸਾਲਾ ਸ਼ਰੀਫ ਨੂੰ ਇਕ ਜਵਾਬਦੇਹੀ ਅਦਾਲਤ ਨੇ ਅਲ ਅਜ਼ੀਜ਼ੀਆ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ ਅਤੇ ਉਹ ਲਾਹੌਰ ਦੀ ਕੋਟ ਲਖਪਤ ਜੇਲ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਹਨ। 

ਦਿਲ ਨਾਲ ਸਬੰਧਤ ਸਮੱਸਿਆਵਾਂ ਵੱਧਣ ਦੇ ਬਾਅਦ ਆਪਣੇ ਵਕੀਲ ਖਵਾਜ਼ਾ ਹੈਰਿਸ ਦੇ ਜ਼ਰੀਏ ਸ਼ਰੀਫ ਨੇ ਬੀਤੇ ਮਹੀਨੇ ਇਕ ਐਪਲੀਕੇਸ਼ਨ ਦੇ ਕੇ ਜਮਾਨਤ ਦੀ ਮੰਗ ਕੀਤੀ ਸੀ। ਇਸਲਾਮਾਬਾਦ ਹਾਈ ਕੋਰਟ ਦੇ ਨਿਆਂਮੂਰਤੀ ਅਮੀਰ ਫਾਰੂਕ ਅਤੇ ਨਿਆਂਮੂਰਤੀ ਮੋਹਸਿਨ ਅਖਤਰ ਕਯਾਨੀ ਦੀ ਬੈਂਚ ਨੇ ਸ਼ਰੀਫ ਦੀ ਅਪੀਲ 'ਤੇ ਸੁਣਵਾਈ ਕੀਤੀ। ਹੈਰਿਸ ਨੇ ਸ਼ਰੀਫ ਦੀ ਮੈਡੀਕਲ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਜਾਣੀ ਚਾਹੀਦੀ ਹੈ। ਦਲੀਲਾਂ ਸੁਣਨ ਦੇ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਤਰੀਕ ਨੂੰ ਇਸ ਫੈਸਲੇ ਦਾ ਐਲਾਨ ਕਰੇਗੀ।  

Vandana

This news is Content Editor Vandana