ਪਾਕਿ : ਨਮਰਿਤਾ ਚੰਦਾਨੀ ਦੀ ਪੋਸਟਮਾਰਟਮ ਰਿਪੋਰਟ ''ਚ ਹੋਏ ਅਹਿਮ ਖੁਲਾਸੇ

09/18/2019 1:23:09 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੀਤੇ ਦਿਨੀਂ ਸਿੰਧੀ ਹਿੰਦੂ ਕੁੜੀ ਨਮਰਿਤਾ ਚੰਦਾਨੀ ਦੀ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਦੇ ਵਿਰੋਧ ਵਿਚ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਹੁਣ ਨਮਰਿਤਾ ਚੰਦਾਨੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ। ਇਸ ਰਿਪੋਰਟ ਵਿਚ ਕਈ ਗੱਲਾਂ ਸਾਹਮਣੇ ਆਈਆਂ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ,''ਨਮਰਿਤਾ ਚੰਦਾਨੀ ਦੀ ਗਰਦਨ 'ਤੇ ਇਕ ਵੱਡਾ ਨਿਸ਼ਾਨ ਹੈ। ਇਸ ਦੇ ਇਲਾਵਾ ਸੱਜੇ ਪੈਰ 'ਤੇ ਵੀ ਕੁਝ ਨਿਸ਼ਾਨ ਹਨ। ਨਾਲ ਹੀ ਸਰੀਰ ਦੇ ਕਈ ਹਿੱਸਿਆਂ 'ਤੇ ਵੱਡੇ ਨਿਸ਼ਾਨ ਪਾਏ ਗਏ ਹਨ।'' ਇਸ ਮਾਮਲੇ ਵਿਚ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਸ ਨੂੰ ਹੱਤਿਆ ਦੱਸਣਾ ਕਾਫੀ ਜਲਦਬਾਜ਼ੀ ਹੋਵੇਗੀ।

ਗੌਰਤਲਬ ਹੈ ਕਿ ਨਮਰਿਤਾ ਚੰਦਾਨੀ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਮੈਡੀਕਲ ਦੀ ਵਿਦਿਆਰਥਣ ਸੀ। ਘੋਟਕੀ ਦੇ ਤਾਲੁਕਾ ਮੀਰਪੁਰ ਮਥੇਲੋ ਦੀ ਰਹਿਣ ਵਾਲੀ ਨਮਰਿਤਾ ਦੀ ਲਾਸ਼ ਬੀਤੇ ਦਿਨੀਂ ਹੋਸਟਲ ਵਿਚ ਮਿਲੀ ਸੀ। ਉਸ ਦੇ ਗਲੇ ਵਿਚ ਰੱਸੀ ਬੰਨ੍ਹੀ ਹੋਈ ਸੀ। ਨਮਰਿਤਾ ਦੇ ਭਰਾ ਵਿਸ਼ਾਲ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਆਪਣੀ ਭੈਣ ਦੀ ਹੱਤਿਆ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਵਿਸ਼ਾਲ ਵੱਲੋਂ ਵੀ ਨਮਰਿਤਾ ਦੇ ਸਰੀਰ 'ਤੇ ਕਈ ਨਿਸ਼ਾਨ ਹੋਣ ਦਾ ਹਵਾਲਾ ਦਿੱਤਾ ਗਿਆ ਸੀ।

Vandana

This news is Content Editor Vandana