ਨਵਾਜ਼ ਦਾ ਜਵਾਈ ਕੈਪਟਨ ਮੁਹੰਮਦ ਸਫਦਰ ਹਸਪਤਾਲ ''ਚ ਭਰਤੀ

08/21/2018 2:09:30 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ ਮੁਹੰਮਦ ਸਫਦਰ ਨੂੰ ਦਿਲ ਸੰਬੰਧੀ ਤਕਲੀਫ ਹੋਣ ਮਗਰੋਂ ਰਾਵਲਪਿੰਡੀ ਦੇ ਕਾਰਡੀਓਲੋਜੀ ਇੰਸਟੀਚਿਊਟ ਵਿਚ ਮੰਗਲਵਾਰ ਸਵੇਰੇ ਭਰਤੀ ਕਰਵਾਇਆ ਗਿਆ। ਇਕ ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਦੀ ਰਾਤ ਸਿਹਤ ਖਰਾਬ ਹੋਣ ਮਗਰੋਂ ਜੇਲ ਵਿਚ ਹੀ ਉਨ੍ਹਾਂ ਨੂੰ ਮੈਡੀਕਲ ਸਹੂਲਤ ਉਪਲਬਧ ਕਰਵਾਈ ਗਈ ਸੀ। ਸਫਦਰ ਅਵੈਨਫੀਲਡ ਜਾਇਦਾਦ ਮਾਮਲੇ ਵਿਚ ਸਜ਼ਾ ਹੋਣ ਮਗਰੋਂ ਅਦਿਆਲਾ ਜੇਲ ਵਿਚ ਬੰਦ ਹਨ। ਅਦਾਲਤ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।