ਪਾਕਿ ''ਚ ਮਸੂਦ ਦੀ ਜਾਇਦਾਦ ਜ਼ਬਤ, ਲੱਗੀ ਵਿਦੇਸ਼ ਯਾਤਰਾ ''ਤੇ ਪਾਬੰਦੀ

05/03/2019 10:27:38 AM

ਇਸਲਾਮਾਬਾਦ (ਬਿਊਰੋ)— ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵੱਲੋਂ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਮਗਰੋਂ ਪਾਕਿਸਤਾਨ ਨੇ 24 ਘੰਟਿਆਂ ਦੇ ਅੰਦਰ ਕਾਰਵਾਈ ਕਰਨ ਦੀ ਗੱਲ ਕਹੀ ਸੀ। ਇਸੇ ਕਾਰਵਾਈ ਦੇ ਤਹਿਤ ਹੁਣ ਪਾਕਿਸਤਾਨ ਸਰਕਾਰ ਨੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਹੈ। ਨਾਲ ਹੀ ਉਸ ਦੇ ਵਿਦੇਸ਼ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਜ਼ਰੀਏ ਮਿਲੀ।

ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਆਦੇਸ਼ ਪਾਸ ਕਰ ਦਿੱਤਾ ਹੈ ਕਿ ਮਸੂਦ ਅਜ਼ਹਰ ਵਿਰੁੱਧ ਰੈਜ਼ੋਲੂਸ਼ਨ 2368 (2017 ਦਾ) ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਦੇਸ਼ ਦੀ ਪਾਲਣਾ ਕਰਨ। ਅਧਿਕਾਰੀਆਂ ਨੂੰ ਮਸੂਦ ਦੀ ਯਾਤਰਾ ਤੇ ਹਥਿਆਰਾਂ ਦੇ ਵਪਾਰ 'ਤੇ ਪਾਬੰਦੀ ਲਗਾਉਣ, ਉਸ ਦੇ ਫੰਡ ਅਤੇ ਹੋਰ ਵਿੱਤੀ ਸਰੋਤਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Vandana

This news is Content Editor Vandana