ਮਰਿਅਮ ਨੇ ਜੱਜ ''ਤੇ ਮੁੜ ਲਗਾਏ ਦੋਸ਼, ਜਾਰੀ ਕੀਤੇ ਦੋ ਨਵੇਂ ਵੀਡੀਓ

07/11/2019 3:22:26 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਉਨ੍ਹਾਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨੀਂ ਮਰਿਅਮ ਨੇ ਇਸ ਮਾਮਲੇ ਵਿਚ ਫੈਸਲਾ ਸੁਣਾਉਣ ਵਾਲੇ ਜੱਜ ਅਰਸ਼ਦ ਮਲਿਕ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਫੈਸਲਾ ਦਬਾਅ ਵਿਚ ਸੁਣਾਇਆ ਸੀ। ਇਸ ਲਈ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝਾ ਕੀਤਾ। ਹੁਣ ਮਰਿਅਮ ਨੇ ਇਨ੍ਹਾਂ ਦਾਅਵਿਆਂ ਨੂੰ ਸਹੀ ਸਾਬਤ ਕਰਨ ਲਈ ਦੋ ਹੋਰ ਵੀਡੀਓ ਸਾਂਝੇ ਕੀਤੇ ਹਨ।

ਮਰਿਅਮ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਵਿਚ ਫੈਸਲਾ ਸੁਣਾਉਣ ਵਾਲੇ ਜੱਜ ਅਰਸ਼ਦ ਮਲਿਕ ਦੀ ਕਥਿਤ ਤੌਰ 'ਤੇ ਪੀ.ਐੱਮ.ਐੱਲ.-ਐੱਨ. ਦੇ ਇਕ ਸਮਰਥਕ ਨਾਲ ਮੁਲਾਕਾਤ ਦੌਰਾਨ ਗਤੀਵਿਧੀ ਰਿਕਾਰਡ ਹੈ। ਮਰਿਅਮ ਦਾ ਦਾਅਵਾ ਹੈ ਕਿ ਉਸ ਦੇ ਪਿਤਾ ਨਵਾਜ਼ ਸ਼ਰੀਫ ਨੂੰ ਦੋਸ਼ੀ ਠਹਿਰਾਉਣ ਲਈ ਜੱਜ 'ਤੇ ਦਬਾਅ ਪਾਇਆ ਗਿਆ ਅਤੇ ਧਮਕੀ ਦਿੱਤੀ ਗਈ। ਵੀਰਵਾਰ ਨੂੰ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਮਰਿਅਮ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਦੋ ਵੀਡੀਓ ਸਾਂਝੇ ਕੀਤੇ। 

 

ਇਨ੍ਹਾਂ ਵਿਚੋਂ ਇਕ ਵਿਚ ਜੱਜ ਮਲਿਕ ਦੀ ਹਰੇ ਰੰਗ ਦੀ ਨੰਬਰ ਪਲੇਟ ਵਾਲੀ ਅਧਿਕਾਰਕ ਕਾਰ ਨੂੰ ਬੱਟ ਨਾਲ ਆਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਸ਼ਖਸ ਬਾਅਦ ਵਿਚ ਜੱਜ ਦੀ ਰਿਹਾਇਸ਼ ਤੱਕ ਕਾਰ ਦੇ ਪਿੱਛੇ ਜਾਂਦੇ ਹੋਏ ਦਿੱਸਦਾ ਹੈ। ਭਾਵੇਂਕਿ ਅਖਬਾਰ ਨੇ ਕਿਹਾ ਹੈ ਕਿ ਦੋਹਾਂ ਵੀਡੀਓ ਦੀ ਪ੍ਰਮਾਣਿਕਤਾ ਹਾਲੇ ਤੱਕ ਸਾਬਤ ਨਹੀਂ ਹੋ ਸਕੀ ਹੈ।

 

ਦੂਜੇ ਵੀਡੀਓ ਵਿਚ ਬੱਟ ਨੂੰ ਜੱਜ ਦੀ ਰਿਹਾਇਸ਼ ਵਿਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਮਰਿਅਮ ਨੇ ਦਾਅਵਾ ਕੀਤਾ,''ਵੀਡੀਓ ਜੱਜ ਅਰਸ਼ਦ ਮਲਿਕ ਦੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਝੂਠਾ ਸਾਬਤ ਕਰਦਾ ਹੈ ਜੋ ਉਨ੍ਹਾਂ ਨੇ ਪ੍ਰੈੱਸ ਬਿਆਨ ਵਿਚ ਦਿੱਤੇ ਸਨ।''


Vandana

Content Editor

Related News