ਰਿਜ਼ਵੀ ਦੇ ਅੰਤਮ ਸੰਸਕਾਰ ''ਚ ਸ਼ਾਮਲ ਹੋਏ 2 ਲੱਖ ਤੋਂ ਵੱਧ ਲੋਕ, ਇਨਫੈਕਸ਼ਨ ਦਾ ਖਤਰਾ ਵਧਿਆ

11/22/2020 2:04:22 PM

ਪੇਸ਼ਾਵਰ (ਬਿਊਰੋ): ਪਾਕਿਸਤਾਨ ਦੇ ਫਾਇਰ ਬ੍ਰਾਂਡ ਨੇਤਾ ਅਤੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਪ੍ਰਮੁੱਖ ਖਾਦਿਮ ਹੁਸੈਨ ਰਿਜ਼ਵੀ (54) ਦੇ ਅੰਤਮ ਸੰਸਕਾਰ ਵਿਚ ਸ਼ਨੀਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਨਜ਼ਰ ਅੰਦਾਜ਼ ਕਰਦਿਆਂ 2 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਲੋਕਾਂ ਦਾ ਇਹ ਸਮੂਹ ਲਾਹੌਰ ਵਿਚ ਦੇਖਣ ਨੂੰ ਮਿਲਿਆ ਜਦਕਿ ਕੋਰੋਨਾਵਾਇਰਸ ਦੇ ਕਾਰਨ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਭੀੜ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ। ਰਿਜ਼ਵੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਸੀ।

ਮੌਤ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਡਾਨ ਦੀ ਰਿਪਰੋਟ ਮੁਤਾਬਕ, ਲਾਹੌਰ ਵਿਚ ਫਾਇਰਬ੍ਰਾਂਡ ਨੇਤਾ ਦਾ ਕਾਫੀ ਪ੍ਰਭਾਵ ਦਿਸਿਆ। ਸਾਰੇ ਰਸਤਿਆਂ 'ਤੇ ਸਮਰਥਕਾਂ ਦੀ ਭੀੜ ਇਕੱਠੀ ਹੋਣ ਕਾਰਨ ਟ੍ਰੈਫਿਕ ਜਾਮ ਹੋ ਗਿਆ। ਸੂਤਰਾਂ ਦੇ ਮੁਤਾਬਕ, ਰਿਜ਼ਵੀ ਦੇ ਅੰਤਮ ਸੰਸਕਾਰ ਵਿਚ ਲੋਕਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਇੱਥੇ ਹਾਲੇ ਵੀ ਲੋਕ ਜਿਹਾਦੀਆਂ ਅਤੇ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਨੂੰ ਪਸੰਦ ਕਰ ਰਹੇ ਹਨ। ਜਦਕਿ ਦਿਖਾਉਣ ਦੇ ਲਈ ਪਾਕਿਸਤਾਨ ਵਿਚ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਮੌਤ ਤੋਂ ਇਕ ਦਿਨ ਪਹਿਲਾਂ ਮੌਲਾਨਾ ਇਸਲਾਮਾਬਾਦ ਵਿਚ ਇਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਇਹ ਵਿਰੋਧ ਪ੍ਰਦਰਸ਼ਨ ਫਰਾਂਸ ਵਿਚ ਪੈਗੰਬਰ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਦੇ ਵਿਰੋਧ ਵਿਚ ਆਯੋਜਿਤ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿ ਦੇ ਲਾਹੌਰ 'ਚ ਸ਼ਰਮਨਾਕ ਘਟਨਾ, ਬੰਦੂਕ ਦੀ ਨੋਕ 'ਤੇ ਨਾਬਾਲਗਾ ਨਾਲ ਜਬਰ-ਜ਼ਿਨਾਹ

ਸੂਤਰਾਂ ਮੁਤਾਬਕ, ਭੀੜ ਨੂੰ ਦੇਖਦੇ ਹੋਏ ਮੌਲਾਨਾ ਦੀ ਮ੍ਰਿਤਕ ਦੇਹ ਨੂੰ ਮੋਢਿਆ 'ਤੇ ਨਹੀਂ ਲਿਜਾਇਆ ਜਾ ਸਕਿਆ। ਆਖਰੀ ਪ੍ਰਾਰਥਨਾ ਦੇ ਲਈ ਮ੍ਰਿਤਕ ਦੇਹ ਨੂੰ ਇਕ ਪੁਲ 'ਤੇ ਰੱਖਿਆ ਗਿਆ ਤਾਂ ਜੋ ਲੋਕ ਉਹਨਾਂ ਨੂੰ ਆਖਰੀ ਵਾਰ ਦੇਖ ਸਕਣ।ਆਪਣੇ ਭੜਕਾਊ ਭਾਸ਼ਣਾਂ ਅਤੇ ਦਲੀਲਾਂ ਦੇ ਲਈ ਮਸ਼ਹੂਰ ਮੌਲਾਨਾ ਰਿਜ਼ਵੀ ਤਹਿਰੀਕ-ਏ-ਲਬੈਕ ਪਾਕਿਸਤਾਨ ਪਾਰਟੀ ਦੇ ਬਾਨੀ ਸਨ। ਉਹਨਾਂ ਨੇ ਹਾਲ ਹੀ ਵਿਚ ਈਸ਼ਨਿੰਦਾ ਦੇ ਵਿਰੋਧ ਵਿਚ ਕਈ ਪ੍ਰਦਰਸ਼ਨ ਕੀਤੇ। ਨਾਲ ਹੀ ਕਈ ਮੁੱਦਿਆਂ 'ਤੇ ਇਮਰਾਨ ਸਰਕਾਰ ਦੇ ਖਿਲਾਫ ਸੜਕਾਂ 'ਤੇ ਪ੍ਰਦਰਸ਼ਨ ਕੀਤਾ।

Vandana

This news is Content Editor Vandana