IMF ਦਾ ਪਾਕਿ ਨੂੰ ਝਟਕਾ, ਦਸੰਬਰ ਤੱਕ ਗਾਰੰਟੀ ''ਤੇ ਲਾਈ ਰੋਕ

09/27/2019 2:17:21 PM

ਇਸਲਾਮਾਬਾਦ (ਏਜੰਸੀ)— ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਕਰਾਰਾ ਝਟਕਾ ਦਿੱਤਾ ਹੈ। ਆਈ.ਐੱਮ.ਐੱਫ. ਨੇ ਦਸੰਬਰ ਤੱਕ ਆਪਣਾ ਕਰਜ਼ ਪ੍ਰੋਗਰਾਮ ਲਾਗੂ ਹੋਣ ਦੇ ਬਾਅਦ ਦੀ ਦੂਜੇ ਤਿਮਾਹੀ ਦੀ ਸਮੀਖਿਆ ਹੋਣ ਤੱਕ ਪਾਕਿਸਤਾਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਗਾਰੰਟੀ ਦੇਣ 'ਤੇ ਰੋਕ ਲਗਾ ਦਿੱਤੀ ਹੈ। ਆਈ.ਐੱਮ.ਐੱਫ. ਨੇ ਸਰਕਾਰ ਨੂੰ 200 ਅਰਬ ਰੁਪਏ ਦੇ ਇਕ ਹੋਰ ਇਸਲਾਮਿਕ ਸੁਕੁਕ ਬ੍ਰਾਂਡ ਜਾਰੀ ਕਰਨ 'ਤੇ ਸਰਕਾਰੀ ਗਾਰੰਟੀ ਰੋਕ ਦਿੱਤੀ ਹੈ।

ਪਾਕਿਸਤਾਨ ਸਰਕਾਰ ਇਸ ਤੋਂ ਪਹਿਲਾਂ ਵੀ ਇਸਲਾਮਿਕ ਬੈਂਕਾਂ ਤੋਂ 200 ਅਰਬ ਰੁਪਏ ਲੈ ਚੁੱਕੀ ਹੈ। ਸਰਕਾਰ ਦੀ ਪਾਵਰ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਉਦੋਂ ਸਰਕਾਰ ਨੇ ਬਿਜਲੀ ਵੰਡ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਗਿਰਵੀ ਰੱਖਣ ਦੇ ਨਾਲ ਹੀ ਸਰਕਾਰੀ ਗਾਰੰਟੀ ਨੂੰ ਵੀ ਵਧਾਇਆ ਸੀ। ਇਸ ਵਾਰ ਆਈ.ਐੱਮ.ਐੱਫ. ਨੇ ਸਰਕਾਰੀ ਗਾਰੰਟੀ ਦੇਣ 'ਤੇ ਵੀ ਰੋਕ ਲਗਾ ਦਿੱਤੀ ਹੈ। 

ਪਾਕਿਸਤਾਨ ਸਰਕਾਰ ਦਾ ਇਰਾਦਾ ਇਸਲਾਮਿਕ ਕਰਜ਼ ਜ਼ਰੀਏ 200 ਅਰਬ ਰੁਪਏ ਦੀ ਵਿਵਸਥਾ ਕਰ ਕੇ ਉੂਰਜਾ ਕੰਪਨੀਆਂ ਨੂੰ ਦੇਣ ਦਾ ਸੀ ਜਿਸ ਨਾਲ ਬਾਲਣ ਲਈ ਪੀ.ਐੱਸ.ਓ. ਨੂੰ ਭੁਗਤਾਨ ਕੀਤਾ ਜਾ ਸਕੇ। ਵਿੱਤ ਮੰਤਰਾਲੇ ਦੇ ਬੁਲਾਰੇ ਓਮਾਰ ਹਮੀਦ ਨੇ ਵੀ ਆਈ.ਐੱਮ.ਐੱਫ. ਵੱਲੋਂ ਰੋਕ ਲਗਾਏ ਜਾਣ ਦੀ ਪੁਸ਼ਟੀ ਕੀਤੀ ਹੈ। ਇੱਥੇ ਦੱਸ ਦਈਏ ਕਿ ਆਈ.ਐੱਮ.ਐੱਫ. ਦੇ ਨਾਲ ਕਰਜ਼ ਸਮਝੌਤੇ ਮੁਤਾਬਕ ਪਾਕਿਸਤਾਨ ਆਪਣੀ ਜੀ.ਡੀ.ਪੀ. ਦੀ 3.6 ਫੀਸਦੀ ਦੀ ਵਿਸ਼ੇਸ਼ ਸੀਮਾ ਤੋਂ ਵੱਧ ਸਰਕਾਰੀ ਗਾਰੰਟੀ ਕਰਜ਼ 'ਤੇ ਨਹੀਂ ਦੇ ਸਕਦਾ ਹੈ।

Vandana

This news is Content Editor Vandana