ਵਿਰੋਧੀ ਧਿਰ ਵੱਲੋਂ ਇਮਰਾਨ ਨੂੰ 31 ਜਨਵਰੀ ਤੱਕ ਦਾ ਅਲਟੀਮੇਟਮ

12/16/2020 11:22:55 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ 11 ਵਿਰੋਧੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਇਮਰਾਨ ਖਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ 31 ਜਨਵਰੀ ਤੱਕ ਸੱਤਾ ਛੱਡਣ ਲਈ ਕਿਹਾ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਜੇਕਰ 31 ਜਨਵਰੀ ਤੱਕ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਅਸਤੀਫਾ ਨਹੀਂ ਦਿੰਦੀ ਤਾਂ ਦੇਸ਼ ਭਰ ਵਿਚ ਅੰਦੋਲਨ ਹੋਣਗੇ। ਜਮੀਅਤ ਉਲੇਮਾ-ਏ-ਇਸਲਾਮ (ਐੱਫ.) ਦੇ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਦੇ ਹਵਾਲੇ ਨਾਲ ਡਾਨ ਨੇ ਕਿਹਾ ਹੈ ਕਿ ਉਹ ਸਰਕਾਰ ਨੂੰ ਇਹ ਸਪਸ਼ੱਟ ਕਰਨਾ ਚਾਹੁੰਦੇ ਹਨ ਕਿ ਉਹ ਦਿੱਤੇ ਗਏ ਸਮੇਂ ਤੱਕ ਅਸਤੀਫਾ ਦੇਵੇ ਜਾਂ ਫਿਰ ਨਤੀਜਾ ਭੁਗਤਣ ਲਈ ਤਿਆਰ ਰਹੇ। ਰਹਿਮਾਨ ਨੇ ਇਹ ਗੱਲ ਮੀਡੀਆ ਨਾਲ ਵਾਰਤਾ  ਦੇ ਦੌਰਾਨ ਲਾਹੌਰ ਵਿਚ ਪੀ.ਐੱਮ.ਐੱਲ.-ਐੱਨ. ਦੀ ਮਰਿਅਮ ਨਵਾਜ਼ ,ਪੀ.ਪੀ.ਪੀ. ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਹੋਰ ਵਿਰੋਧੀ ਨੇਤਾਵਾਂ ਦੀ ਮੌਜੂਦਗੀ ਵਿਚ ਕਹੀ।

ਰਹਿਮਾਨ ਨੇ ਕਿਹਾ ਕਿ ਇਮਰਾਨ ਸਰਕਾਰ ਨੇ ਜੇਕਰ ਵਿਰੋਧੀ ਧਿਰ ਦੀ ਮੰਗ ਨਹੀਂ ਮੰਨੀ ਤਾਂ ਵਿਰੋਧੀ ਧਿਰ ਲੰਬੇ ਮਾਰਚ ਲਈ ਮਜਬੂਰ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਲੰਬੇ ਮਾਰਚ ਦਾ ਐਲਾਨ ਵਿਰੋਧੀ ਧਿਰ ਦੀ ਬੈਠਕ ਦੇ ਬਾਅਦ ਤੈਅ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਬੈਠਕ 1 ਫਰਵਰੀ ਨੂੰ ਇਸਲਾਮਾਬਾਦ ਵਿਚ ਹੋਵੇਗੀ। ਇਸ ਦੇ ਬਾਅਦ ਲੰਬੇ ਮਾਰਚ ਦੀ ਤਾਰੀਖ਼ ਦੀ ਘੋਸ਼ਣਾ ਕੀਤੀ ਜਾਵੇਗੀ। ਰਹਿਮਾਨ ਨੇ ਪੀ.ਡੀ.ਐੱਮ. ਅਤੇ ਪਾਕਿਸਤਾਨ ਦੇ ਸਾਰੇ ਵਿਰੋਧੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਤੋਂ ਹੀ ਲੌਂਗ ਮਾਰਚ ਦੀ ਤਿਆਰੀ ਸ਼ੁਰੂ ਕਰ ਦੇਣ। ਲਾਹੌਰ ਰੈਲੀ ਦੇ ਦੌਰਾਨ ਜੀਓ ਨਿਊਜ਼ ਨੇ ਰਹਿਮਾਨ ਦੇ ਹਵਾਲੇ ਨਾਲ ਕਿਹਾ ਹੈ ਕਿ ਅਸੀਂ ਜਨਵਰੀ ਦੇ ਅਖੀਰ ਜਾਂ ਫਰਵਰੀ ਵਿਚ ਇਸਲਾਮਾਬਾਦ ਵੱਲ ਮਾਰਚ ਕਰਾਂਗੇ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਹੁਣ ਸਮਲਿੰਗੀ ਅਤੇ ਬਾਇਓਸੈਕਸੁਅਲ ਪੁਰਸ਼ ਕਰ ਸਕਣਗੇ ਖੂਨਦਾਨ

ਇੱਥੇ ਦੱਸ ਦਈਏ ਕਿ ਪੀ.ਡੀ.ਐੱਮ. ਨੇ 16 ਅਕਤੂਬਰ ਤੋਂ ਪੇਸ਼ਾਵਰ, ਗੁਜਰਾਂਵਾਲਾ, ਕਰਾਚੀ, ਕਵੇਟਾ ਅਤੇ ਮੁਲਤਾਨ ਵਿਚ ਪੰਜ ਰੈਲੀਆਂ ਆਯੋਜਿਤ ਕੀਤੀਆਂ ਹਨ। ਰਹਿਮਾਨ ਨੇ ਅੱਗੇ ਕਿਹਾ ਕਿ ਹੁਣ ਅਸੀਂ ਨਜਾਇਜ਼ ਸਰਕਾਰ ਨੂੰ ਸ਼ਾਸਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਨੂੰ ਖਤਮ ਕਰਕੇ ਹੀ ਸੁੱਖ ਦਾ ਸਾਹ ਲਵਾਂਗੇ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਅਗਲੀਆਂ ਆਮ ਚੋਣਾਂ ਸਾਲ 2023 ਵਿਚ ਹੋਣਗੀਆਂ ਪਰ ਵਿਰੋਧੀ ਧਿਰ ਇਮਰਾਨ ਦੀ ਅਗਵਾਈ ਵਾਲੀ ਚੁਣੀ ਗਈ ਸਰਕਾਰ ਨੂੰ ਹਟਾਉਣ ਵਿਚ ਜੁਟੀ ਹੈ।

Vandana

This news is Content Editor Vandana