ਪਾਕਿ ਪੀ.ਐੱਮ. ਵੱਲੋਂ ਗਿਲਗਿਤ-ਬਾਲਟੀਸਤਾਨ ਨੂੰ ਅੰਤਰਿਮ ਸੂਬੇ ਦਾ ਦਰਜਾ ਦੇਣ ਦਾ ਐਲਾਨ

11/01/2020 4:47:30 PM

ਇਸਲਾਮਾਬਾਦ (ਬਿਊਰੋ) :ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗਿਲਗਿਤ-ਬਾਲਟੀਸਤਾਨ (GB) ਨੂੰ ਅੰਤਰਿਮ ਸੂਬੇ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਉਹ 73ਵੇਂ ਆਜ਼ਾਦੀ ਦਿਹਾੜੇ ਦੇ ਸਮਾਰੋਹ ਵਿਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਇਮਰਾਨ ਐਲਾਨ ਕਰ ਚੁੱਕੇ ਹਨ ਕਿ ਜੀ.ਬੀ. ਨੂੰ ਸੰਵਿਧਾਨਕ ਅਧਿਕਾਰ ਦਿੱਤੇ ਜਾਣਗੇ ਅਤੇ ਨਵੰਬਰ ਵਿਚ ਚੋਣਾਂ ਵੀ ਕਰਾਈਆਂ ਜਾਣਗੀਆਂ। ਗੌਰਤਲਬ ਹੈ ਕਿ ਭਾਰਤ ਇਸ ਕਦਮ ਦਾ ਵਿਰੋਧ ਕਰਦਾ ਆਇਆ ਹੈ ਅਤੇ ਪਾਕਿਸਤਾਨ ਦੇ ਅੰਦਰ ਵੀ ਇਸ ਫ਼ੈਸਲੇ ਨੂੰ ਚੁਣੌਤੀ ਮਿਲ ਚੁੱਕੀ ਹੈ।

ਪ੍ਰੋਵਿਜ਼ਨਲ ਸੂਬੇ ਦਾ ਦਰਜਾ
ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਇਮਰਾਨ ਨੇ ਕਿਹਾ,''ਮੇਰੇ ਗਿਲਗਿਤ-ਬਾਲਟੀਸਤਾਨ ਆਉਣ ਦਾ ਇਕ ਕਾਰਨ ਇਹ ਐਲਾਨ ਕਰਨਾ ਹੈ ਕਿ ਅਸੀਂ ਇਸ ਨੂੰ ਪ੍ਰੋਵਿਜ਼ਨਲ ਸੂਬੇ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਅਸੀਂ ਇਹ ਫ਼ੈਸਲਾ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਮਤੇ 'ਤੇ ਵਿਚਾਰ ਕਰਦਿਆਂ ਲਿਆ ਹੈ।'' ਇਮਰਾਨ ਨੇ ਕਿਹਾ ਕਿ ਉਹ ਗਿਲਗਿਤ-ਬਾਲਟੀਸਤਾਨ ਨੂੰ ਦਿੱਤੇ ਜਾਣ ਵਾਲੇ ਪੈਕੇਜ ਦੇ ਬਾਰੇ ਵਿਚ ਚਰਚਾ ਜਾਂ ਐਲਾਨ ਨਹੀਂ ਕਰ ਸਕਦੇ ਕਿਉਂਕਿ ਅਜਿਹਾ ਕਰਨਾ ਚੋਣਾਂ ਦੇ ਕਾਰਨ ਲਾਗੂ ਨਿਯਮਾਂ ਦੀ ਉਲੰਘਣਾ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ

ਵਿਰੋਧੀ ਧਿਰ ਵਿਚ ਨਾਰਾਜ਼ਗੀ
ਇਮਰਾਨ ਸਰਕਾਰ ਨੇ ਜਦੋਂ ਇਸ ਫ਼ੈਸਲੇ ਬਾਰੇ ਐਲਾਨ ਕੀਤਾ ਸੀ, ਉਦੋਂ ਤੋਂ ਵਿਰੋਧੀ ਪਾਰਟੀਆਂ ਨਾਰਾਜ਼ ਹੋ ਗਈਆਂ ਸਨ। ਜਮੀਅਤ-ਉਲ-ਉਲੇਮਾ ਇਸਲਾਮ-F ਚੀਫ ਮੌਲਾਨਾ ਫਜ਼ਲੁਰ ਰਹਿਮਾਨ ਨੇ ਤਾਂ ਜੀ.ਬੀ. ਨੂੰ ਸੂਬਾ ਬਣਾਉਣ ਦੇ ਖਿਲਾਫ ਹੀ ਰੁੱਖ਼ ਅਪਨਾਇਆ ਹੋਇਆ ਹੈ। ਰਹਿਮਾਨ ਦੇ ਮੁਤਾਬਕ, ਅਜਿਹਾ ਕਰਨ ਨਾਲ ਭਾਰਤ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫ਼ੈਸਲਾ ਵੀ ਵੈਧ ਸਾਬਤ ਹੋ ਜਾਵੇਗਾ। ਵਿਰੋਧੀ ਧਿਰ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਇਕ ਬੈਠਕ ਵਿਚ ਚੋਣਾਂ ਦੇ ਬਾਅਦ ਇਸ ਮੁੱਦੇ 'ਤੇ ਚਰਚਾ ਦਾ ਭਰੋਸਾ ਦਿੱਤਾ ਸੀ ਪਰ ਇਮਰਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਪਾਕਿ : 4 ਮਹੀਨੇ ਤੱਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ, ਹੋਈ ਗਰਭਵਤੀ

ਇੰਝ ਗਿਆ ਪਾਕਿਸਤਾਨ ਦੇ ਕਬਜ਼ੇ ਵਿਚ
ਇੱਥੇ ਦੱਸ ਦਈਏ ਕਿ 1947 ਵਿਚ ਦੇਸ਼ ਦੀ ਵੰਡ ਦੇ ਦੌਰਾਨ ਗਿਲਗਿਤ-ਬਾਲਟੀਸਤਾਨ ਦਾ ਖੇਤਰ ਨਾ ਤਾਂ ਭਾਰਤ ਦਾ ਹਿੱਸਾ ਸੀ ਅਤੇ ਨਾ ਹੀ ਪਾਕਿਸਤਾਨ ਦਾ। 1935 ਵਿਚ ਬ੍ਰਿਟੇਨ ਨੇ ਇਸ ਹਿੱਸੇ ਨੂੰ ਗਿਲਗਿਤ ਏਜੰਸੀ ਨੂੰ 60 ਸਾਲ ਦੇ ਲਈ ਲੀਜ 'ਤੇ ਦਿੱਤਾ ਸੀ ਪਰ ਅੰਗਰੇਜ਼ਾਂ ਨੇ ਇਸ ਲੀਜ ਨੂੰ 1 ਅਗਸਤ, 1947 ਨੂੰ ਰੱਦ ਕਰ ਕੇ ਖੇਤਰ ਨੂੰ ਜੰਮੂ ਅਤੇ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੂੰ ਵਾਪਸ ਕਰ ਦਿੱਤਾ। ਰਾਜਾ ਹਰੀ ਸਿੰਘ ਨੇ ਪਾਕਿਸਤਾਨੀ ਹਮਲੇ ਦੇ ਬਾਅਦ 31 ਅਕਤੂਬਰ, 1947 ਨੂੰ ਪੂਰੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਵਿਚ ਮਿਲਾ ਦਿੱਤਾ ਸੀ। ਗਿਲਗਿਤ-ਬਾਲਟੀਸਤਾਨ ਦੇ ਸਥਾਨਕ ਕਮਾਂਡਰ ਕਰਨਲ ਮਿਰਜ਼ਾ ਹਸਨ ਖਾਨ ਨੇ ਜੰਮੂ-ਕਸ਼ਮੀਰ ਦੇ ਭਾਰਤ ਵਿਚ ਮਿਲ ਜਾਣ ਦੇ ਕਾਰਨ 2 ਨਵੰਬਰ, 1947 ਨੂੰ ਵਿਦਰੋਹ ਕਰ ਦਿੱਤਾ। ਉਸ ਨੇ ਜੰਮੂ-ਕਸ਼ਮੀਰ ਤੋਂ ਗਿਲਗਿਤ-ਬਾਲਟੀਸਤਾਨ ਦੀ ਆਜ਼ਾਦੀ ਐਲਾਨ ਵੀ ਕਰ ਦਿੱਤਾ। ਭਾਵੇਂਕਿ ਪਾਕਿਸਤਾਨੀ ਹਮਲੇ ਦੇ ਕਾਰਨ ਇਹ ਇਲਾਕਾ ਉਸ ਦੇ ਕਬਜ਼ੇ ਵਿਚ ਆ ਗਿਆ ਅਤੇ ਸੰਯੁਕਤ ਰਾਸ਼ਟਰ ਜੰਗਬੰਦੀ ਘੋਸ਼ਿਤ ਕਰਨ ਦੇ ਬਾਅਦ ਤੋਂ ਪਾਕਿਸਤਾਨ ਦਾ ਕਬਜ਼ਾ ਬਣਿਆ ਰਿਹਾ।  28 ਅਪ੍ਰੈਲ, 1949 ਨੂੰ ਪੀ.ਓ.ਕੇ. ਦੀ  ਮੁਖੌਟਾ ਸਰਕਾਰ ਨੇ ਗਿਲਗਿਤ-ਬਾਲਟੀਸਤਾਨ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ।

Vandana

This news is Content Editor Vandana