ਪਾਕਿ : ਨਵੀਆਂ ਨੌਕਰੀਆਂ ''ਤੇ ਲੱਗੀ ਰੋਕ, ਗੱਡੀਆਂ ਖਰੀਦਣ ''ਤੇ ਵੀ ਪਾਬੰਦੀ

08/25/2019 5:54:00 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੀ ਅਰਥ ਵਿਵਸਥਾ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇੱਥੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਇਮਰਾਨ ਖਾਨ ਦੀ ਸਰਕਾਰ ਨੇ ਨੌਕਰੀਆਂ ਵਿਚ ਨਵੇਂ ਅਹੁਦਿਆਂ ਦੀ ਭਰਤੀ 'ਤੇ ਰੋਕ ਲਗਾ ਦਿੱਤੀ ਹੈ। ਇੰਨ੍ਹਾਂ ਹੀ ਨਹੀਂ ਕਰਜ਼ ਵਿਚ ਡੁੱਬੀ ਸਰਕਾਰ ਨੇ ਹੁਣ ਨਵੀਆਂ ਗੱਡੀਆਂ ਦੀ ਖਰੀਦ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਆਰਥਿਕ ਮੰਦੀ ਦੇ ਹਾਲਾਤਾਂ ਵਿਚ ਸਰਕਾਰੀ ਵਿਭਾਗਾਂ ਵਿਚ ਕਾਗਜ਼ ਦੇ ਦੋਹਾਂ ਸਾਈਡਾਂ ਦੀ ਵਰਤੋਂ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 

ਮੀਡੀਆ ਰਿਪੋਰਟਾਂ ਮੁਤਾਬਕ ਵੱਧ ਰਿਹਾ ਬਜਟ ਘਾਟਾ ਆਈ.ਐੱਮ.ਐੱਫ. ਪ੍ਰੋਗਰਾਮ ਅਧੀਨ ਤਹਿਰੀਕ-ਏ-ਇਨਸਾਫ ਦੀ ਅਗਵਾਈ ਵਾਲੀ ਸਰਕਾਰ ਲਈ ਵੱਡੀ ਚਿੰਤਾ ਹੈ। ਵਿੱਤੀ ਐਮਰਜੈਂਸੀ ਨਾਲ ਨਜਿੱਠਣ ਲਈ ਇਸ ਦੀ ਮੁਹਿੰਮ ਪਿਛਲੇ ਵਿੱਤੀ ਸਾਲ 2018-19 ਵਿਚ ਦੌਰਾਨ ਕੋਈ ਸਕਰਾਤਮਕ ਨਤੀਜੇ ਦੇਣ ਵਿਚ ਅਸਫਲ ਰਹੀ। ਉੱਧਰ ਸਰਕਾਰ ਨੇ ਅਧਿਕਾਰਕ ਬੈਠਕਾਂ ਦੌਰਾਨ ਪਹਿਲਾਂ ਤੋਂ ਹੀ ਚਾਹ ਜਾਂ ਬਿਸਕੁੱਟ ਜਿਹੇ ਪ੍ਰਬੰਧਾਂ 'ਤੇ ਪਾਬੰਦੀ ਲਗਾ ਦਿੱਤੀ ਹੈ। 

ਭਾਵੇਂਕਿ ਆਲੋਚਨਾਵਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2019-20 ਲਈ ਤੁਰੰਤ ਪ੍ਰਭਾਵ ਨਾਲ ਸਖਤ ਉਪਾਆਂ ਦਾ ਐਲਾਨ ਕਰਦਿਆਂ ਇਕ ਦਫਤਰ ਮੈਮੋਰੰਡਮ (OM) ਜਾਰੀ ਕੀਤਾ। ਨਵੇਂ ਆਦੇਸ਼ ਦੇ ਤਹਿਤ-

-  ਵਿਕਾਸ ਖਰਚੇ ਦੇ ਨਾਲ-ਨਾਲ ਮੌਜੂਦਾ ਹਰ ਤਰ੍ਹਾਂ ਦੇ ਵਾਹਨਾਂ (ਮੋਟਰਸਾਈਕਲਾਂ ਨੂੰ ਛੱਡ ਕੇ) ਦੀ ਖਰੀਦ 'ਤੇ ਪੂਰੀ ਪਾਬੰਦੀ ਹੋਵੇਗੀ।

-  ਨਵੀਆਂ ਅਸਾਮੀਆਂ ਬਣਾਉਣ 'ਤੇ ਪਾਬੰਦੀ ਲਗਾਈ ਜਾਵੇਗੀ। ਸਿਰਫ ਵਿਕਾਸ ਪ੍ਰਾਜੈਕਟਾਂ ਲਈ ਲੋੜੀਂਦੀ ਅਤੇ ਯੋਗ ਅਥਾਰਿਟੀ ਦੁਆਰਾ ਮਨਜ਼ੂਰੀ ਲਈ ਭਰਤੀ ਹੋਵੇਗੀ।

- ਅਧਿਕਾਰਕਤ ਅਫਸਰਾਂ ਦੇ ਸਮੇਂ-ਸਮੇਂ ਰਸਾਲਿਆਂ, ਅਖਬਾਰਾਂ ਆਦਿ ਦਾ ਦਾਖਲਾ ਸਿਰਫ ਇਕ ਤੱਕ ਸੀਮਤ ਰਹੇਗਾ।

- ਪ੍ਰਮੁੱਖ ਲੇਖਾ ਅਧਿਕਾਰੀ (ਪੀ.ਏ.ਓ.) ਤਰਕਸ਼ੀਲ ਸਹੂਲਤਾਂ ਦੀ ਖਪਤ ਨੂੰ ਯਕੀਨੀ ਬਣਾਉਣਗੇ ਜਿਵੇਂ ਕਿ ਬਿਜਲੀ, ਗੈਸ, ਟੈਲੀਫੋਨ, ਪਾਣੀ ਆਦਿ ਜਾਇਦਾਦਾਂ ਦੀ ਖਰੀਦ, ਮੁਰੰਮਤ ਅਤੇ ਦੇਖਭਾਲ ਅਤੇ ਹੋਰ ਕਾਰਜਸ਼ੀਲ ਖਰਚਿਆਂ ਦਾ ਖਰਚਾ ਬਜਟ ਵਿਚ ਰਹੇਗਾ।

- ਸਾਰੇ ਅਧਿਕਾਰਤ ਸੰਚਾਰਾਂ ਵਿਚ ਕਾਗਜ਼ ਦੇ ਦੋਹਾਂ ਸਾਈਡਾਂ ਦੀ ਵਰਤੋਂ ਕੀਤੀ ਜਾਵੇਗੀ।

Vandana

This news is Content Editor Vandana