ਗੂਗਲ ''ਚ ''ਭਿਖਾਰੀ'' ਟਾਈਪ ਕਰਨ ''ਤੇ ਦਿੱਸ ਰਹੈ ਇਮਰਾਨ ਖਾਨ

08/18/2019 3:17:09 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਨੀਂ ਦਿਨੀਂ ਗੂਗਲ 'ਤੇ ਇਕ ਨਵੇਂ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਅਸਲ ਵਿਚ ਜੇਕਰ ਤੁਸੀਂ ਗੂਗਲ 'ਤੇ 'ਭਿਖਾਰੀ' ਸ਼ਬਦ ਟਾਈਪ ਕਰ ਕੇ ਸਰਚ ਕਰੋ ਤਾਂ ਨਤੀਜੇ ਵਜੋਂ ਇਮਰਾਨ ਖਾਨ ਦੀ ਤਸਵੀਰ ਨਜ਼ਰ ਆਵੇਗੀ। ਗੂਗਲ ਇਮੇਜਜ਼ ਵਿਚ ਦਿੱਸ ਰਹੀ ਤਸਵੀਰ ਵਿਚ ਇਮਰਾਨ ਹੱਥਾਂ ਵਿਚ ਕਟੋਰਾ ਫੜੀ ਨਜ਼ਰ ਆ ਰਹੇ ਹਨ। ਭਾਵੇਂਕਿ ਇਹ ਤਸਵੀਰ ਐਡੀਟਿਡ ਹੈ। ਤਸਵੀਰ ਵਿਚ ਇਮਰਾਨ ਨੂੰ ਸੜਕ 'ਤੇ ਬੈਠੇ ਭਿਖਾਰੀਆਂ ਵਾਂਗ ਦਿਖਾਇਆ ਗਿਆ ਹੈ। ਅਸਲ ਵਿਚ ਪਾਕਿਸਤਾਨ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਸੰਕਟ ਵਿਚੋਂ ਦੇਸ਼ ਨੂੰ ਬਾਹਰ ਕੱਢਣ ਲਈ ਇਮਰਾਨ ਦੁਨੀਆ ਦੇ ਕਈ ਦੇਸ਼ਾਂ ਤੋਂ ਕਰਜ਼ ਲੈਣ ਲਈ ਦੌਰੇ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਲੈ ਕੇ ਲੋਕ ਪਾਕਿਸਤਾਨ ਅਤੇ ਇਮਰਾਨ ਖਾਨ ਦਾ ਮਜ਼ਾਕ ਉਡਾ ਰਹੇ ਹਨ। ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਹੀ ਸਰਕਾਰੀ ਟੀਵੀ ਚੈਨਲ ਨੇ 'begging' ਵਿਵਾਦ 'ਤੇ ਮਾਫੀ ਮੰਗੀ ਸੀ। ਅਸਲ ਵਿਚ ਇਮਰਾਨ ਦੇ ਲਾਈਵ ਭਾਸ਼ਣ ਪ੍ਰਸਾਰਣ ਦੌਰਾਨ ਸਕਰੀਨ 'ਤੇ 'ਬੀਜਿੰਗ' ਦੀ ਜਗ੍ਹਾ 'ਬੇਗਿੰਗ' ਲਿਖਿਆ ਸੀ। ਇਹ ਗਲਤੀ ਕਰੀਬ 20 ਸੈਕੰਡ ਤੱਕ ਬਣੀ ਰਹੀ, ਜਿਸ ਨੂੰ ਬਾਅਦ ਵਿਚ ਠੀਕ ਕਰ ਦਿੱਤਾ ਗਿਆ ਪਰ ਇਮਰਾਨ ਦੀ ਭਿਖਾਰੀ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੂਗਲ ਸਰਚ ਇੰਜਣ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਦੋਂ ਕਿਸੇ ਸ਼ਬਦ ਨੂੰ ਟਾਈਪ ਕਰ ਕੇ ਬਾਰ-ਬਾਰ ਸਰਚ ਕੀਤਾ ਜਾਂਦਾ ਹੈ ਤਾਂ ਸਰਚ ਇੰਜਣ ਉਸ ਕੀਵਰਡ ਨੂੰ ਲੋਕਪ੍ਰਿਅ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲੈਂਦਾ ਹੈ। ਗੌਰਤਲਬ ਹੈ ਕਿ ਗੂਗਲ ਇਮੇਜ ਸਰਚ ਵਿਚ 'ਇਡੀਅਟ' ਟਾਈਪ ਕਰਨ 'ਤੇ ਸਭ ਤੋਂ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਨਜ਼ਰ ਆਉਂਦੀ ਹੈ।

Vandana

This news is Content Editor Vandana