ਪਾਕਿ ਪੀ.ਐੱਮ. ਤੇ ਫੌਜ ਮੁਖੀ ਬਾਜਵਾ ਦੇ ਸੰਬੰਧਾਂ ''ਚ ਖਟਾਸ

05/20/2019 12:19:02 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਵਿਚਾਰਕ ਮਤਭੇਦ ਦੀਆਂ ਖਬਰਾਂ ਹਨ। ਜਾਣਕਾਰੀ ਮੁਤਾਬਕ ਸਰਕਾਰ ਚਲਾਉਣ ਦੇ ਤਰੀਕਿਆਂ ਨੂੰ ਲੈ ਕੇ ਇਮਰਾਨ ਅਤੇ ਬਾਜਵਾ ਵਿਚਾਲੇ ਖਟਾਸ ਵਧਣ ਲੱਗੀ ਹੈ। ਸੂਤਰਾਂ ਮੁਤਾਬਕ ਬਾਜਵਾ ਪਾਕਿਸਤਾਨ ਦੀ ਰਾਜਨੀਤੀ ਅਤੇ ਮਿਲਟਰੀ ਸਿਵਲ ਸੰਬੰਧਾਂ ਦੇ ਵਿਸ਼ੇ 'ਤੇ ਇਮਰਾਨ ਸਰਕਾਰ ਦੇ ਪ੍ਰਦਰਸ਼ਨ ਅਤੇ ਐੱਫ.ਏ.ਟੀ.ਐੱਫ. ਦੇ ਸੰਚਾਲਨ ਤੋਂ ਖੁਸ਼ ਨਹੀਂ ਹਨ। 

ਫੌਜ ਦਾ ਮੰਨਣਾ ਹੈ ਕਿ ਪਰਵੇਜ਼ ਮੁਸ਼ੱਰਫ ਦੇ ਰਾਸ਼ਰਟਰਪਤੀ ਕਾਰਜਕਾਲ ਵਿਚ ਵੀ ਖੁਲ੍ਹੇਆਮ ਕਈ ਅੱਤਵਾਦੀ ਸੰਗਠਨ ਸੰਚਾਲਿਤ ਹੋ ਰਹੇ ਸਨ ਪਰ ਫੌਜ ਨੂੰ ਐੱਫ.ਏ.ਟੀ.ਐੱਫ. ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਹਾਲ ਹੀ ਵਿਚ ਕੈਬਨਿਟ ਫੇਰਬਦਲ ਵਿਚ ਬਾਜਵਾ ਨੇ ਫੌਜ ਦੇ ਭਰੋਸੇਯੋਗ ਨੇਤਾਵਾਂ ਦੀ ਭਰਤੀ ਕਰ ਕੇ ਇਮਰਾਨ 'ਤੇ ਅੰਕੁਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

Vandana

This news is Content Editor Vandana