ਪਾਕਿ ''ਚ ਹਿੰਦੂਆਂ ''ਤੇ ਅੱਤਿਆਚਾਰ, ਸਰਕਾਰ ਦੇ ਇਲਾਵਾ ਕੱਟੜਪੰਥੀਆਂ ਨੇ ਢਾਹਿਆ ਕਹਿਰ (ਵੀਡੀਓ)

11/29/2020 6:02:10 PM

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਦੀ ਸਥਿਤੀ ਤਰਸਯੋਗ ਹੁੰਦੀ ਜਾ ਰਹੀ ਹੈ।ਘੱਟ ਗਿਣਤੀਆਂ ਦੇ ਖਿਲਾਫ਼ ਅੱਤਿਆਚਾਰ ਦੇ ਲਈ ਬਦਨਾਮ ਸਿੰਧ ਸੂਬੇ ਵਿਚ ਹਿੰਦੂ ਭੀਲ ਜਾਤੀ ਦੇ ਕਈ ਮਕਾਨਾਂ ਨੂੰ ਸਥਾਨਕ ਸਰਕਾਰ ਨੇ ਤੋੜ ਦਿੱਤਾ। ਜਦੋਂ ਇਸ ਘਟਨਾ ਦਾ ਵੀਡੀਓ ਵਾਇਰਲ ਹੋਇਆ ਤਾਂ ਸਰਕਾਰ ਨੂੰ ਦਬਾਅ ਵਿਚ ਕਾਰਵਾਈ ਰੋਕਣੀ ਪਈ ਪਰ ਹੁਣ ਕੱਟੜਪੰਥੀਆਂ ਦੀ ਭੀੜ ਨੇ ਟੁੱਟੇ-ਭੱਜੇ ਘਰਾਂ ਵਿਚ ਰਹਿ ਰਹੇ ਹਿੰਦੂਆਂ 'ਤੇ ਹਮਲਾ ਕਰ ਉਹਨਾਂ ਨੂੰ ਖਦੇੜ ਦਿੱਤਾ ਹੈ।

ਪਾਕਿ ਕਾਰਕੁੰਨ ਨੇ ਕੀਤਾ  ਖੁਲਾਸਾ
ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਰਾਹਤ ਆਸਟਿਨ ਨੇ ਇਸ ਘਟਨਾ ਦਾ ਵੀਡੀਓ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਹੀ ਸਿੰਧ ਸੂਬੇ ਦੇ ਖੀਪਰੋ ਦੇ ਪ੍ਰਸ਼ਾਸਨ ਨੇ ਹਿੰਦੂ ਭੀਲ ਭਾਈਚਾਰੇ ਦੇ ਮਕਾਨਾਂ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਵੀਡੀਓ ਵਾਇਰਲ ਹੋ ਦੇ ਬਾਅਦ ਸਰਕਾਰ ਨੇ ਕਾਰਵਾਈ ਤਾਂ ਰੋਕ ਦਿੱਤੀ ਪਰ ਕੱਟੜਪੰਥੀਆਂ ਦੀ ਭੀੜ ਨੇ ਗਰੀਬ-ਬੇਸਹਾਰਾ ਹਿੰਦੂਆਂ 'ਤੇ ਹਮਲਾ ਕਰ ਉਹਨਾਂ ਨੂੰ ਖਦੇੜ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਹਮਲੇ ਵਿਚ ਕਈ ਪੁਰਸ਼, ਬੀਬੀਆਂ ਅਤੇ ਬੱਚੇ ਜ਼ਖਮੀ ਵੀ ਹੋਏ ਹਨ।

 

ਸਿੰਧ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰ
ਪਾਕਿਸਤਾਨ ਦਾ ਸਿੰਧ ਸੂਬਾ ਘੱਟ ਗਿਣਤੀਆਂ 'ਤੇ ਅੱਤਿਆਚਾਰ ਦੇ ਲਈ ਬਦਨਾਮ ਹੈ। ਇਸੇ ਸੂਬੇ ਤੋਂ ਪਾਕਿਸਤਾਨ ਵਿਚ ਸਭ ਤੋਂ ਵੱਧ ਹਿੰਦੂ ਅਤੇ ਈਸਾਈ ਕੁੜੀਆਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰ ਵਿਆਹ ਕਰਾਉਣ ਦੀਆਂ ਖ਼ਬਰਾਂ ਆਉਂਦੀਆਂ ਹਨ। ਅਕਤੂਬਰ ਵਿਚ ਹੀ 13 ਸਾਲਾ ਈਸਾਈ ਕੁੜੀ ਆਰਜੂ ਰਾਜਾ ਨੂੰ 44 ਸਾਲ ਦੇ ਇਕ ਵਿਅਕਤੀ ਨੇ ਅਗਵਾ ਕਰ ਲਿਆ।ਇਸ ਮਗਰੋਂ ਉਸ ਨੇ ਜ਼ਬਰਦਸਤੀ ਆਰਜੂ ਦਾ ਧਰਮ ਪਰਿਵਰਤਨ ਕਰਾ ਕੇ ਉਸ ਨਾਲ ਵਿਆਹ ਕਰਵਾ ਲਿਆ।

ਹਰੇਕ ਸਾਲ 1000 ਤੋਂ ਵੱਧ ਕੁੜੀਆਂ ਦਾ ਧਰਮ ਪਰਿਵਰਤਨ
ਮਨੁੱਖੀ ਅਧਿਕਾਰ ਸੰਸਥਾ ਮੂਵਮੈਂਟ ਫੌਰ ਸੌਲੀਡੈਰਿਟੀ ਐਂਡ ਪੀਸ (MSP) ਦੇ ਮੁਤਾਬਕ, ਪਾਕਿਸਤਾਨ ਵਿਚ ਹਰੇਕ ਸਾਲ 1000 ਤੋਂ ਵੱਧ ਈਸਾਈ ਅਤੇ ਹਿੰਦੂ ਬੀਬੀਆਂ ਜਾਂ ਕੁੜੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਜਿਸ ਦੇ ਬਾਅਦ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਕੇ ਇਸਲਾਮਿਕ ਰੀਤੀ ਰਿਵਾਜ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ। ਪੀੜਤਾਂ ਵਿਚ ਜ਼ਿਆਦਾਤਰ ਦੀ ਉਮਰ 12 ਤੋਂ 25 ਸਾਲ ਦੇ ਵਿਚ ਹੁੰਦੀ ਹੈ। ਮਨੁੱਖੀ ਅਧਿਕਾਰ ਸੰਸਥਾ ਨੇ ਇਹ ਵੀ ਕਿਹਾ ਕਿ ਅੰਕੜੇ ਇਸ ਨਾਲੋਂ ਵੱਧ ਵੀ ਹੋ ਸਕਦੇ ਹਨ ਕਿਉਂਕਿ ਜ਼ਿਆਦਾਤਰ ਮਾਮਲਿਆਂ ਨੂੰ ਪੁਲਸ ਦਰਜ ਨਹੀਂ ਕਰਦੀ ਹੈ। ਅਗਵਾ ਹੋਣ ਵਾਲੀਆਂ ਕੁੜੀਆਂ ਵਿਚੋਂ ਜ਼ਿਆਦਾਤਰ ਗਰੀਬ ਵਰਗ ਨਾਲ ਜੁੜੀਆਂ ਹੁੰਦੀਆਂ ਹਨ, ਜਿਹਨਾਂ ਦੀ ਕੋਈ ਖੋਜ-ਖ਼ਬਰ ਲੈਣ ਵਾਲਾ ਨਹੀਂ ਹੁੰਦਾ। 

ਪੜ੍ਹੋ ਇਹ ਅਹਿਮ ਖਬਰ- ਲੰਡਨ : ਕਰਨ ਬੁੱਟਰ ਵੱਲੋਂ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ

ਜੂਨ ਵਿਚ ਵੀ ਸਾਹਮਣੇ ਆਏ ਮਾਮਲੇ
ਜੂਨ ਦੇ ਆਖਰੀ ਹਫਤੇ ਵਿਚ ਆਈ ਰਿਪੋਰਟ ਦੇ ਮੁਤਾਬਕ, ਸਿੰਧ ਸੂਬੇ ਵਿਚ ਵੱਡੇ ਪੱਧਰ 'ਤੇ ਹਿੰਦੂਆਂ ਦਾ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਮੁਸਲਿਮ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਸਿੰਧ ਦੇ ਬਾਦਿਨ ਵਿਚ 102 ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ। 

Vandana

This news is Content Editor Vandana