ਪਾਕਿ ਦੇ ਖੈਬਰ ਪਖਤੂਨਖਵਾ ''ਚ ਲੋਕਾਂ ਨੇ ਮਨਾਈ ਹੋਲੀ

03/31/2019 11:16:26 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਲੋਕਾਂ ਨੇ ਸ਼ਨੀਵਾਰ ਨੂੰ ਹੋਲੀ ਮਨਾਈ। ਸੰਜੋਗ ਨਾਲ ਸ਼ਨੀਵਾਰ ਨੂੰ ਹੀ ਬਸੰਤ ਰੁੱਤ ਦੀ ਸ਼ੁਰੂਆਤ ਹੋਈ। ਓਕਾਕ, ਹਜ, ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਇਸ ਹੋਲੀ ਉਤਸਵ ਦੀ ਮੇਜ਼ਬਾਨੀ ਕੀਤੀ। ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕਰੀਬ 600 ਲੋਕ ਨਿਸ਼ਤਾਰ ਆਡੀਟੋਰੀਅਮ ਪਹੁੰਚੇ ਅਤੇ ਰੰਗਾਂ ਦੇ ਤਿਉਹਾਰ ਦਾ ਜਸ਼ਨ ਮਨਾਇਆ।

ਪੂਰਾ ਦਿਨ ਚੱਲੇ ਜਸ਼ਨ ਵਿਚ ਹਿੰਦੂ ਭਾਈਚਾਰੇ ਨੇ ਆਰਤੀ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪੰਜਾਬੀ ਪਹਿਰਾਵਾ ਪਾਈ ਨੌਜਵਾਨਾਂ ਨੇ ਡਾਂਸ ਕੀਤਾ। ਮੁੱਖ ਮਹਿਮਾਨ ਸਿਹਤ ਮੰਤਰੀ ਡਾਕਟਰ ਹਿਸ਼ਾਮ ਇਨਾਮ ਉੱਲਾਹ ਖਾਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਪੂਰੇ ਉਤਸਾਹ ਨਾਲ ਬਸੰਤ ਰੁੱਤ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਕਿਹਾ,''ਸਾਡੇ ਧਰਮ ਅਤੇ ਜਾਤੀ ਵੱਖ ਹੋਣ ਦੇ ਬਾਵਜੂਦ ਅਸੀਂ ਇਕਜੁੱਟ ਹਾਂ।'' ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਕਾਇਮ ਹੈ ਅਤੇ ਘੱਟ ਗਿਣਤੀ ਲੋਕ ਇੱਥੇ ਸੁਰੱਖਿਅਤ ਹਨ।


Vandana

Content Editor

Related News