ਜੇਲ ਨਹੀਂ, ਜੇਲਰ ਦੇ ਬੰਗਲੇ ''ਚ ਰਹਿ ਰਿਹਾ ਹੈ ਹਾਫਿਜ਼ ਸਈਦ

07/19/2019 9:36:55 AM

ਇਸਲਾਮਾਬਾਦ (ਬਿਊਰੋ)— ਮੁੰਬਈ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ ਸਈਦ ਦੀ ਗ੍ਰਿਫਤਾਰੀ ਦਾ ਪਾਕਿਸਤਾਨ ਦਾ ਨਾਟਕ ਦੂਜੇ ਦਿਨ ਸਾਹਮਣੇ ਆ ਗਿਆ। ਸੂਤਰਾਂ ਮੁਤਾਬਕ ਹਾਫਿਜ਼ ਸਈਦ ਜੇਲ ਵਿਚ ਨਹੀਂ ਸਗੋਂ ਗੁਜਰਾਂਵਾਲਾ ਜੇਲ ਸੁਪਰਡੈਂਟ ਦੇ ਬੰਗਲੇ ਵਿਚ ਰਹਿ ਰਿਹਾ ਹੈ। ਉਸ ਨੂੰ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬੰਗਲਾ ਜੇਲ ਦੇ ਨੇੜੇ ਹੀ ਹੈ। ਇੰਨਾ ਹੀ ਨਹੀਂ ਹਾਫਿਜ਼ ਨੂੰ ਐੱਸ.ਯੂ.ਵੀ. ਜ਼ਰੀਏ ਉੱਥੇ ਲਿਜਾਇਆ ਗਿਆ ਨਾ ਕਿ ਪੁਲਸ ਦੀ ਗੱਡੀ ਵਿਚ।

ਗੌਰਤਲਬ ਹੈ ਕਿ ਸੀ.ਟੀ.ਡੀ. ਨੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਹਾਫਿਜ਼ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਅੱਤਵਾਦੀ ਫੰਡਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਅੱਤਵਾਦੀ ਫੰਡਿੰਗ ਮਾਮਲੇ ਵਿਚ ਹਾਫਿਜ਼ ਸਮੇਤ ਜਮਾਤ ਦੇ 13 ਨੇਤਾਵਾਂ ਵਿਰੁੱਧ 23 ਐੱਫ.ਆਈ.ਆਰ. ਦਰਜ ਕੀਤੀਆਂ ਸਨ। 

ਵਿਭਾਗ ਨੇ ਉਨ੍ਹਾਂ ਵਿਰੁੱਧ ਪੱਕੇ ਸਬੂਤ ਮਿਲਣ ਦੀ ਗੱਲ ਕਹੀ ਸੀ। ਹਾਲ ਹੀ ਵਿਚ ਅਦਾਲਤ ਨੇ ਜਮਾਤ ਅਤੇ ਜੈਸ਼-ਏ-ਮੁਹੰਮਦ ਦੇ 12 ਮੈਂਬਰਾਂ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੇ ਫੰਡ ਇਕੱਠਾ ਕਰਨ ਲਈ ਪੰਜ ਟਰਸੱਟ ਬਣਾਏ ਹੋਏ ਸਨ।

Vandana

This news is Content Editor Vandana