ਪਾਕਿ ਸਰਕਾਰ ਸੰਗਤ ਲਈ 26 ਜੁਲਾਈ ਨੂੰ ਖੋਲ੍ਹ ਸਕਦੀ ਹੈ ਗੁਰਦੁਆਰਾ ਚੌਵਾ ਸਾਹਿਬ

07/25/2019 10:44:52 AM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਅਤੇ ਪਾਕਿਸਤਾਨ ਓਕਾਫ ਬੋਰਡ ਵੱਲੋਂ 26 ਜੁਲਾਈ ਨੂੰ ਗੁਰਦੁਆਰਾ ਚੌਵਾ ਸਾਹਿਬ ਸੰਗਤ ਲਈ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਓਕਾਫ ਬੋਰਡ ਦੇ ਅਧਿਕਾਰੀ ਇਮਰਾਨ ਗੌਦਲ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗੁਰਦੁਆਰਾ ਜੇਹਲਮ ਵਿਚ ਸਥਿਤ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਪੁਰਾਣੀ ਹੋਣ ਦੇ ਬਾਵਜੂਦ ਬਹੁਤ ਮਜ਼ਬੂਤ ਅਤੇ ਸੁੰਦਰ ਹੈ। 

ਓਕਾਫ ਬੋਰਡ ਅਤੇ ਪਾਕਿਸਤਾਨ ਕਮੇਟੀ ਦੇ ਫੈਸਲੇ ਮੁਤਾਬਕ ਇਸ ਗੁਰਦੁਆਰੇ ਨੂੰ 26 ਜੁਲਾਈ ਨੂੰ ਖੋਲ੍ਹ ਦਿੱਤਾ ਜਾਵੇਗਾ। ਜਲਦੀ ਹੀ ਸਿੱਖ ਸੰਗਤ ਇਸ ਗੁਰਦੁਆਰੇ ਦੇ ਦਰਸ਼ਨ ਕਰ ਸਕੇਗੀ। ਸਿੱਖ ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਨਾਲ ਇਸ ਸਥਾਨ 'ਤੇ ਪਹੁੰਚੇ ਅਤੇ 40 ਦਿਨ ਤੱਕ ਇੱਥੇ ਰੁਕੇ ਸਨ। ਜਾਣਕਾਰੀ ਮੁਤਾਬਕ ਰੋਹਤਾਸ ਕਿਲੇ ਦੇ ਬਿਲਕੁੱਲ ਨੇੜੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ 1834 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ।

Vandana

This news is Content Editor Vandana