ਪਾਕਿ ''ਚ ਟੀਕਾ ਲਗਵਾਉਣ ਤੋਂ ਮਨਾ ਕਰਨ ਵਾਲੇ ਕਰਮੀਆਂ ਨੂੰ ਨਹੀਂ ਮਿਲੇਗੀ ਤਨਖਾਹ

06/03/2021 6:24:57 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਸਰਕਾਰੀ ਕਰਮੀ ਕੋਵਿਡ-19 ਦਾ ਟੀਕਾ ਲਗਾਉਣ ਵਿਚ ਅਸਫਲ ਰਹਿੰਦੇ ਹਨ ਤਾਂ ਜੁਲਾਈ ਤੋਂ ਉਹਨਾਂ ਦੀ ਤਨਖਾਹ ਰੋਕ ਲਈ ਜਾਵੇ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੀ ਪ੍ਰਧਾਨਗੀ ਵਿਚ ਕੋਵਿਡ-19 'ਤੇ ਸੂਬਾਈ ਕਾਰਜ ਦਲ ਦੀ ਬੈਠਕ ਦੌਰਾਨ ਇਹ ਆਦੇਸ਼ ਪਾਸ ਕੀਤਾ ਗਿਆ। ਸ਼ਾਹ ਨੇ ਕਿਹਾ,''ਜਿਹੜੇ ਸਰਕਾਰੀ ਕਰਮਚਾਰੀ ਟੀਕਾ ਨਹੀਂ ਲਗਵਾਉਣਗੇ ਉਹਨਾਂ ਦੀ ਜੁਲਾਈ ਤੋਂ ਤਨਖਾਹ ਰੋਕ ਲਈ ਜਾਵੇਗੀ।'' 

ਪੜ੍ਹੋ ਇਹ ਅਹਿਮ ਖਬਰ- ਪ੍ਰਵਾਸੀ ਕਾਰੋਬਾਰੀ ਨੇ 1 ਕਰੋੜ ਰੁਪਏ ਮੁਆਵਜ਼ਾ ਦੇ ਕੇ ਭਾਰਤੀ ਨਾਗਰਿਕ ਨੂੰ ਕਰਾਇਆ ਰਿਹਾਅ

ਅਧਿਕਾਰੀਆਂ ਨੇ ਦੱਸਿਆ ਕਿ ਇਸ ਬਾਰੇ ਵਿੱਤ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੰਧ ਸਰਕਾਰ ਪਹਿਲਾਂ ਹੀ ਸੂਬੇ ਦੇ ਸਾਰੇ ਅਧਿਆਪਕਾਂ ਲਈ ਟੀਕਾ ਲਗਾਉਣ ਦੀ ਸਮੇਂ ਸੀਮਾ 5 ਜੂਨ ਤੱਕ ਤੈਅ ਕਰ ਚੁੱਕੀ ਹੈ ਤਾਂ ਜੋ 7 ਜੂਨ ਤੋਂ ਸਾਰੇ ਵਿਦਿਅਕ ਅਦਾਰੇ ਖੋਲ੍ਹੇ ਜਾ ਸਕਣ। ਸਿੰਧ ਦੇ ਸਿਹਤ ਵਿਭਾਗ ਮੁਤਾਬਕ ਸੂਬੇ ਵਿਚ ਹੁਣ ਤੱਕ 1,550,533 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜਦਕਿ 1,121,000 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 429,000 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਵਿਚਕਾਰ ਸਿਹਤ ਮੰਤਰਾਲੇ ਮੁਤਾਬਕ ਪਾਕਿਸਤਾਨ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੇ 2028 ਨਵੇਂ ਮਾਮਲੇ ਮਿਲੇ ਜਿਸ ਮਗਰੋਂ ਵੀਰਵਾਰ ਨੂੰ ਕੁੱਲ ਮਾਮਲੇ 9,26,695 ਹੋ ਗਏ ਜਦਕਿ 92 ਹੋਰ ਲੋਕਾਂ ਦੀ ਮੌਤ ਦੋ ਬਾਅਦ ਮ੍ਰਿਤਕਾਂ ਦੀ ਗਿਣਤੀ 21022 'ਤੇ ਪਹੁੰਚ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਕਰਜ਼ ਲੈ ਕੇ ਕਰਮਚਾਰੀਆਂ ਨੂੰ ਦੇ ਰਹੀ ਤਨਖਾਹ, ਸੁਪਰੀਮ ਕੋਰਟ ਨੇ ਲਾਈ ਫਟਕਾਰ

ਸਿੰਧ ਵਿਚ ਸਭ ਤੋਂ ਵੱਧ 1041 ਮਾਮਲੇ ਆਏ ਹਨ ਅਤੇ 22 ਲੋਕਾਂ ਦੀ ਮੌਤ ਹੋਈ ਹੈ। ਇਸ ਮਗਰੋਂ ਪੰਜਾਬ ਵਿਚ 432 ਮਾਮਲੇ ਅਤੇ 48 ਮੌਤਾਂ, ਖੈਬਰ ਪਖਤੂਨਖਵਾ ਵਿਚ 326 ਮਾਮਲੇ ਅਤੇ 18 ਮੌਤਾਂ, ਇਸਲਾਮਾਬਾਦ ਵਿਚ 89 ਮਾਮਲੇ, ਬਲੋਚਿਸਤਾਨ ਵਿਚ 75 ਮਾਮਲੇ ਅਤੇ 3 ਮੌਤਾਂ, ਮਕਬੂਜ਼ਾ ਕਸ਼ਮੀਰ ਵਿਚ 57 ਮਾਮਲੇ ਤੇ ਇਕ ਮੌਤ ਅਤੇ ਗਿਲਗਿਲ-ਬਾਲਟੀਸਤਾਨ ਵਿਚ 8 ਮਾਮਲੇ ਸਾਹਮਣੇ ਆਏ ਹਨ। 

Vandana

This news is Content Editor Vandana