''ਈਂਧਨ'' ਬਚਾਉਣ ਲਈ ਕੰਮਕਾਜੀ ਦਿਨਾਂ ਨੂੰ ਘਟਾ ਸਕਦੀ ਹੈ ਪਾਕਿਸਤਾਨ ਸਰਕਾਰ

05/23/2022 3:36:27 PM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਸਰਕਾਰ ਈਂਧਨ ਬਚਾਉਣ ਲਈ ਹਫ਼ਤੇ ਵਿਚ ਕੰਮਕਾਜੀ ਦਿਨਾਂ ਦੀ ਗਿਣਤੀ ਘਟਾਉਣ ਦੇ ਵਿਕਲਪ 'ਤੇ ਵਿਚਾਰ ਕਰ ਰਹੀ ਹੈ। 'ਡਾਨ' ਨੇ ਸੋਮਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਸਰਕਾਰ ਨੇ ਇਹ ਫ਼ੈਸਲਾ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਦੇਸ਼ 'ਚ ਵਧਦੀ ਖਪਤ ਦਰਮਿਆਨ ਲਿਆ ਹੈ। ਤੇਲ ਦੀ ਵਧਦੀ ਖਪਤ ਅਤੇ ਉੱਚ ਅੰਤਰਰਾਸ਼ਟਰੀ ਤੇਲ ਕੀਮਤਾਂ ਕਾਰਨ ਦਰਾਮਦ ਖਰਚ ਵਧਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਸਰਕਾਰ ਇਹ ਤਰੀਕਾ ਅਪਣਾ ਕੇ ਈਂਧਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਇਸ ਨਾਲ 2.7 ਬਿਲੀਅਨ ਡਾਲਰ ਤੱਕ ਦੀ ਅੰਦਾਜ਼ਨ ਸਾਲਾਨਾ ਵਿਦੇਸ਼ੀ ਮੁਦਰਾ ਦੀ ਬੱਚਤ ਹੋ ਸਕਦੀ ਹੈ। ਇਹ ਅਨੁਮਾਨ ਤਿੰਨ ਵੱਖ-ਵੱਖ ਸਥਿਤੀਆਂ 'ਤੇ ਆਧਾਰਿਤ ਹਨ, ਜਿਨ੍ਹਾਂ ਨੂੰ ਸਟੇਟ ਬੈਂਕ ਆਫ਼ ਪਾਕਿਸਤਾਨ ਦੁਆਰਾ 1.5 ਬਿਲੀਅਨ ਡਾਲਰ ਅਤੇ 2.7 ਬਿਲੀਅਨ ਡਾਲਰ ਦੇ ਵਿਚਕਾਰ ਦੇਸ਼ ਦੀ ਵਿਦੇਸ਼ੀ ਮੁਦਰਾ ਨੂੰ ਬਚਾਉਣ ਲਈ ਕੰਮਕਾਜੀ ਦਿਨਾਂ ਅਤੇ ਈਂਧਨ ਦੀ ਸੰਭਾਲ ਨੂੰ ਸੰਤੁਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਪਹਿਲੇ ਕੇਸ ਵਿੱਚ ਚਾਰ ਕੰਮਕਾਜੀ ਦਿਨ ਅਤੇ ਤਿੰਨ ਛੁੱਟੀਆਂ ਸ਼ਾਮਲ ਹਨ, ਜਿਸ ਵਿਚ ਔਸਤ POL ਬੱਚਤ ਪ੍ਰਤੀ ਮਹੀਨਾ 12.2 ਕਰੋੜ ਹੋਣ ਦਾ ਅਨੁਮਾਨ ਹੈ। ਇਹ 1.5 ਬਿਲੀਅਨ ਡਾਲਰ ਪ੍ਰਤੀ ਸਾਲ ਤੱਕ ਜਾ ਸਕਦੀ ਹੈ। ਵਰਨਣਯੋਗ ਹੈ ਕਿ 90 ਫੀਸਦੀ ਤੇਲ ਕੰਮਕਾਜੀ ਦਿਨਾਂ 'ਤੇ ਅਤੇ ਬਾਕੀ 10 ਫੀਸਦੀ ਇਕ ਮਹੀਨੇ ਦੀਆਂ ਛੁੱਟੀਆਂ 'ਤੇ ਖਪਤ ਹੁੰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਫਿਲੀਪੀਨਜ਼ 'ਚ 124 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ 'ਚ ਲੱਗੀ ਅੱਗ, ਯਾਤਰੀਆਂ ਨੇ ਸਮੁੰਦਰ 'ਚ ਮਾਰੀਆਂ ਛਾਲਾਂ

ਦੂਜੇ ਮਾਮਲੇ ਦੀ ਸਥਿਤੀ ਵਿੱਚ ਚਾਰ ਕੰਮਕਾਜੀ ਦਿਨ, ਦੋ ਛੁੱਟੀਆਂ ਅਤੇ ਇੱਕ ਦਿਨ ਤਾਲਾਬੰਦੀ (ਕਾਰੋਬਾਰੀ ਗਤੀਵਿਧੀਆਂ ਦੋ ਦਿਨਾਂ ਲਈ ਬੰਦ ਰਹਿਣਗੀਆਂ) ਸ਼ਾਮਲ ਹੈ, ਜਿਸ ਦੇ ਨਤੀਜੇ ਵਜੋਂ ਪ੍ਰਤੀ ਮਹੀਨਾ ਲੱਗਭਗ 17.5 ਕਰੋੜ ਡਾਲਰ ਦੀ ਬਚਤ ਹੁੰਦੀ ਹੈ, ਜੋ ਪ੍ਰਤੀ ਸਾਲ 2.1 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਤੀਜਾ ਦ੍ਰਿਸ਼, ਜਿਸ ਵਿੱਚ ਚਾਰ ਕੰਮਕਾਜੀ ਦਿਨ, ਇੱਕ ਛੁੱਟੀ ਅਤੇ ਤਾਲਾਬੰਦੀ ਦੇ ਦੋ ਦਿਨ ਸ਼ਾਮਲ ਹਨ, ਪੀ.ਓ.ਐਲ. ਦੀ ਬਚਤ ਲਗਭਗ 23 ਕਰੋੜ ਡਾਲਰ, ਜਾਂ ਲਗਭਗ 2.7 ਬਿਲੀਅਨ ਡਾਲਰ ਤੱਕ ਹੋ ਜਾਵੇਗੀ। ਹਾਲਾਂਕਿ, ਇਸ ਫ਼ੈਸਲੇ ਨੂੰ ਬਹੁਤ ਸਖ਼ਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਜਨਤਾ ਦੇ ਵਿਸ਼ਵਾਸ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।
 

Vandana

This news is Content Editor Vandana