ਪਾਕਿ ''ਚ ਧੁੰਦ ਕਾਰਨ ਲੋਕ ਪਰੇਸ਼ਾਨ, ਖਰੀਦ ਰਹੇ ਨੇ ਏਅਰ ਪਿਊਰੀਫਾਈਰ

12/30/2019 12:27:43 PM

ਇਸਲਾਮਾਬਾਦ (ਭਾਸ਼ਾ): ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਦੇਸ਼ਾਂ ਵਿਚੋਂ ਇਕ ਪਾਕਿਸਤਾਨ ਵਿਚ ਵੀ ਲੋਕ ਸਰਦੀ ਦੇ ਇਸ ਮੌਸਮ ਵਿਚ ਧੁੰਦ ਕਾਰਨ ਪਰੇਸ਼ਾਨ ਹਨ। ਇਸ ਸੰਕਟ ਤੋਂ ਰਾਹਤ ਲਈ ਲੋਕ ਹਵਾ ਨੂੰ ਸਾਫ ਕਰਨ ਵਾਲਾ ਨਵਾਂ ਬਣਾਇਆ 'ਇਨਡੋਰ ਫੌਰੈਸਟ' ਏਅਰ ਪਿਊਰੀਫਾਈਰ ਖਰੀਦ ਰਹੇ ਹਨ। ਖਰਾਬ ਹਵਾ ਗੁਣਵੱਤਾ ਨਾਲ ਪਰੇਸ਼ਾਨ 31 ਸਾਲ ਦੇ ਇੰਜੀਨੀਅਰ ਹਸਨ ਜ਼ੈਦੀ ਨੂੰ ਆਪਣਾ ਘਰੇਲੂ ਉਪਕਰਨ ਬਣਾਉਣ ਵਿਚ 5 ਮਹੀਨੇ ਲੱਗੇ। ਇਸ ਨੂੰ ਬਣਾਉਂਦੇ ਹੋਏ ਜ਼ੈਦੀ ਨੇ ਇਹ ਧਿਆਨ ਵੀ ਰੱਖਿਆ ਕਿ ਇਹ ਏਅਰ ਪਿਊਰੀਫਾਈਰ ਲਾਭਕਾਰੀ ਹੋਵੇ। ਸਰਦੀ ਦੇ ਇਸ ਮੌਸਮ ਜ਼ੈਦੀ ਹੁਣ ਤੱਕ ਕਰੀਬ 500 ਯੂਨਿਟ ਵੇਚ ਚੁੱਕੇ ਹਨ। 

'ਇਨਡੋਰ ਫੌਰੈਸਟ' ਦੀ ਕੀਮਤ 16,000 ਰੁਪਏ ਹੈ। ਨਕਦੀ ਸੰਕਟ ਨਾਲ ਜੂਝ ਰਹੇ ਇਸ ਦੇਸ਼ ਵਿਚ ਜ਼ੈਦੀ ਦਾ 'ਇਨਡੋਰ ਪਿਊਰੀਫਾਈਰ' ਬਾਹਰੋਂ ਮੰਗਵਾਏ ਗਏ ਪਿਊਰੀਫਾਈਰਾਂ ਦੀ ਤੁਲਨਾ ਵਿਚ ਕਾਫੀ ਸਸਤਾ ਹੈ। ਦੂਜੇ ਦੇਸ਼ਾਂ ਤੋਂ ਮੰਗਵਾਉਣ 'ਤੇ ਏਅਰ ਪਿਊਰੀਫਾਇਰ ਦੀ ਕੀਮਤ ਦੋ ਤੋਂ ਤਿੰਨ ਗੁਣਾ ਵੱਧ ਹੁੰਦੀ ਹੈ। ਇਕ ਪੱਤਰਿਕਾ 'ਦੀ ਲੈਸੈਂਟ' ਵਿਚ ਛਪੇ ਅਧਿਐਨ ਦੇ ਮੁਤਾਬਕ 2015 ਵਿਚ ਪਾਕਿਸਤਾਨ ਵਿਚ ਹਵਾ ਪ੍ਰਦੂਸ਼ਣ ਕਾਰਨ 135,000 ਲੋਕਾਂ ਦੀ ਮੌਤਹੋ ਚੁੱਕੀ ਹੈ। ਬੀਤੇ 5 ਸਾਲਾਂ ਵਿਚ ਪਾਕਿਸਤਾਨ ਵਿਚ ਹਵਾ ਪ੍ਰਦੂਸ਼ਣ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਇਹ ਦੇਸ਼ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ। 

ਪ੍ਰਦੂਸ਼ਣ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਏਅਰ ਵਿਜ਼ੁਅਲ ਦੇ ਮੁਤਾਬਕ ਲਾਹੌਰ ਸ਼ਹਿਰ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਿਤ 10 ਸ਼ਹਿਰਾਂ ਵਿਚੋਂ ਇਕ ਹੈ ਪਰ ਪੰਜਾਬ ਦੀ ਵਾਤਾਵਰਨ ਏਜੰਸੀ ਦੇ ਜਨਰਲ ਸਕੱਤਰ ਤਨਵੀਰ ਵਰਾਇਚ ਇਹਨਾਂ ਅੰਕੜਿਆਂ ਨੂੰ ਖਾਰਿਜ ਕਰਦੇ ਹਨ ਅਤੇ ਪ੍ਰਦੂਸ਼ਣ ਦੀ ਗਣਨਾ ਕਰਨਾ ਵਾਲਿਆਂ ਦੇ ਅੰਕੜਿਆਂ ਦੇ ਬਾਰੇ ਵਿਚ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਸ਼ਵਾਸਯੋਗ ਮਸ਼ੀਨਾਂ ਦੇ ਅੰਕੜੇ ਨਹੀਂ ਹਨ। ਲਾਹੌਰ ਵਿਚ ਇਸ ਸਥਿਤੀ ਨਾਲ ਨਜਿੱਠਣ ਲਈ ਵਾਤਾਵਰਨ ਮਾਹਰਾਂ ਦਾ ਇਕ ਸਮੂਹ 8 ਮੀਟਰ ਉੱਚਾ ਏਅਰ ਪਿਊਰੀਫਾਈਰ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਦੇ ਵਾਤਾਵਰਨ ਵਕੀਲ ਅਹਿਮਦ ਰਫਾਯ ਆਲਮ ਨੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਆਪਣੀ ਬੇਟੀ ਅਤੇ ਦੋ ਹੋਰ ਨਾਬਾਲਗਾਂ ਵੱਲੋਂ ਨਵੰਬਰ ਵਿਚ ਮੁਕੱਦਮਾ ਦਾਇਰ ਕੀਤਾ। ਉਹਨਾਂ ਦਾ ਕਹਿਣਾ ਹੈਕਿ ਅਧਿਕਾਰੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ।

Vandana

This news is Content Editor Vandana