ਪਾਕਿ ਫਰਵਰੀ 2020 ਤੱਕ ਗ੍ਰੇ ਲਿਸਟ ''ਚ ਰਹੇਗਾ : FATF

10/16/2019 2:01:13 PM

ਪੈਰਿਸ (ਏਜੰਸੀ)— ਵਿੱਤੀ ਕਾਰਵਾਈ ਟਾਸਕ ਫੋਰਸ (FATF) ਨੇ ਪਾਕਿਸਤਾਨ ਨੂੰ ਅਗਲੇ ਸਾਲ ਦੀ ਫਰਵਰੀ ਤੱਕ ਆਪਣੀ ਗ੍ਰੇ ਲਿਸਟ ਵਿਚ ਪਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਐੱਫ.ਏ.ਟੀ.ਐੱਫ.  ਨੇ ਇਸਲਾਮਾਬਾਦ ਨੂੰ ਅੱਤਵਾਦੀ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਦੇ ਮੁਕੰਮਲ ਖਾਤਮੇ ਲਈ ਵਾਧੂ ਉਪਾਅ ਕਰਨ ਦਾ ਨਿਰਦੇਸ਼ ਦਿੱਤੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੈਰਿਸ ਵਿਚ ਮੰਗਲਵਾਰ ਨੂੰ ਐੱਫ.ਏ.ਟੀ.ਐੱਫ. ਨੇ ਬੈਠਕ ਵਿਚ ਉਨ੍ਹਾਂ ਉਪਾਆਂ ਦੀ ਸਮੀਖਿਆ ਕੀਤੀ ਜੋ ਪਾਕਿਸਤਾਨ ਪਹਿਲਾਂ ਹੀ ਮਨੀ ਲਾਂਡਰਿੰਗ ਅਤੇ ਅੱਤਵਾਦ ਵਿੱਤ ਪੋਸ਼ਣ ਨੂੰ ਕੰਟਰੋਲ ਕਰਨ ਲਈ ਉਠਾ ਚੁੱਕਾ ਹੈ। ਭਾਵੇਂਕਿ ਬੈਠਕ ਵਿਚ ਕਿਹਾ ਗਿਆ ਕਿ ਇਨ੍ਹਾਂ ਚਾਰ ਮਹੀਨਿਆਂ ਵਿਚ ਪਾਕਿਸਤਾਨ ਨੂੰ ਹੋਰ ਕਦਮ ਚੁੱਕਣੇ ਪੈਣਗੇ।

ਐੱਫ.ਏ.ਟੀ.ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿਤਪੋਸ਼ਣ ਨੂੰ ਰੋਕਣ ਲਈ ਪਾਕਿਸਤਾਨ ਨੂੰ ਅਸਤੁੰਸ਼ਟ ਕਦਮਾਂ ਨਾਲ ਬਲੈਕਲਿਸਟ ਨਾਲ ਜੋੜਿਆ ਹੈ। ਐੱਫ.ਏ.ਟੀ.ਐੱਫ. ਫਰਵਰੀ 2020 ਵਿਚ ਇਸ ਮਾਮਲੇ 'ਤੇ ਆਖਰੀ ਫੈਸਲਾ ਲਵੇਗਾ। ਇਨ੍ਹਾਂ ਘਟਨਾਵਾਂ ਬਾਰੇ ਰਸਮੀ ਐਲਾਨ 18 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਖਬਰ ਦੀ ਪੁਸ਼ਟੀ ਲਈ ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਬੁਲਾਰੇ ਉਮਰ ਹਮੀਦ ਖਾਨ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਕਿਹਾ,''ਇਹ ਸੱਚ ਨਹੀਂ ਹੈ ਅਤੇ 18 ਅਕਤੂਬਰ ਤੋਂ ਪਹਿਲਾਂ ਕੁਝ ਵੀ ਨਹੀਂ ਹੈ।''

ਆਰਥਿਕ ਮਾਮਲਿਆਂ ਦੇ ਮੰਤਰੀ ਹਮਾਦ ਅਜ਼ਹਰ ਦੀ ਅਗਵਾਈ ਵਿਚ ਇਕ ਪਾਕਿਸਤਾਨੀ ਵਫਦ ਨੇ ਬੈਠਕ ਵਿਚ ਕਿਹਾ ਕਿ ਇਸਲਾਮਾਬਾਦ ਨੇ 27 ਵਿਚੋਂ 20 ਬਿੰਦੂਆਂ ਵਿਚ ਸਕਰਾਤਮਕ ਤਰੱਕੀ ਕੀਤੀ ਹੈ। ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਅਤੇ ਕੋਸ਼ਿਸ਼ਾਂ ਅਤੇ ਵੱਖ-ਵੱਖ ਖੇਤਰਾਂ ਵਿਚ ਇਸ ਦੀ ਤਰੱਕੀ 'ਤੇ ਸਤੁੰਸਟੀ ਜ਼ਾਹਰ ਕੀਤੀ। ਜਦਕਿ ਚੀਨ, ਤੁਰਕੀ ਅਤੇ ਮਲੇਸ਼ੀਆ ਨੇ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ, ਭਾਰਤ ਨੇ ਇਸ ਦਲੀਲ 'ਤੇ ਆਪਣੀ ਬਲੈਕਲਿਸਟਿੰਗ ਦੀ ਸਿਫਾਰਿਸ਼ ਕੀਤੀ ਹੈ ਕਿ ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਆਪਣੇ ਜਮਾਂ ਖਾਤਿਆਂ ਵਿਚੋਂ ਰਾਸ਼ੀ ਕੱਢਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿਚ ਦਿੱਤੀ ਜਾਣ ਵਾਲੀ ਟੈਕਸ ਮੁਆਫੀ ਯੋਜਨਾ 'ਤੇ ਵੀ ਚਿੰਤਾ ਜ਼ਾਹਰ ਕੀਤੀ।

36 ਦੇਸ਼ਾਂ ਵਾਲੇ ਐੱਫ.ਏ.ਟੀ.ਐੱਫ. ਚਾਰਟਰ ਮੁਤਾਬਕ ਕਿਸੇ ਵੀ ਦੇਸ਼ ਨੂੰ ਬਲੈਕਲਿਸਟ ਨਾ ਕਰਨ ਲਈ ਘੱਟੋ-ਘੱਟ ਤਿੰਨ ਦੇਸ਼ਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਪਾਕਿਸਤਾਨ 'ਤੇ ਹਰ ਤਿੰਨ ਮਹੀਨੇ ਵਿਚ ਸਮੂਹ ਨੂੰ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਦੇਣ ਦੀ ਜ਼ਿੰਮੇਵਾਰੀ ਹੈ।


Vandana

Content Editor

Related News