ਪਾਕਿ ''ਚ ਜੂਆ ਖੇਡਣ ਦੇ ਮਾਮਲੇ ''ਚ ਗਧਾ ਗ੍ਰਿਫਤਾਰ, ਲੋਕਾਂ ਨੇ ਲਏ ਮਜ਼ੇ

06/08/2020 4:44:48 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੇ ਪਾਕਿਸਤਾਨ ਵਿਚ ਇਕ ਗਧੇ ਨੂੰ ਜੂਆ ਖੇਡਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਇਲਾਕੇ ਵਿਚ ਸ਼ਨੀਵਾਰ ਨੂੰ ਪੁਲਸ ਨੇ ਇਸ ਗਧੇ ਨੂੰ ਗ੍ਰਿਫਤਾਰ ਕੀਤਾ। ਗਧੇ ਦੇ ਨਾਲ 8 ਹੋਰ ਸ਼ੱਕੀ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗਧੇ ਦਾ ਨਾਮ ਐੱਫ.ਆਈ.ਆਰ. ਵਿਚ ਦਰਜ ਸੀ।

ਰਹੀਮ ਯਾਰ ਖਾਨ ਇਲਾਕੇ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਹੋਰ ਸ਼ੱਕੀਆਂ ਦੇ ਨਾਲ ਗਧੇ ਦਾ ਨਾਮ ਵੀ ਐੱਫ.ਆਈ.ਆਰ. ਵਿਚ ਦਰਜ ਸੀ। ਦੋਸ਼ੀ ਗਧੇ ਨੂੰ ਪੁਲਸ ਸਟੇਸ਼ਨ ਦੇ ਬਾਹਰ ਬੰਨ੍ਹ ਕੇ ਰੱਖਿਆ ਗਿਆ ਹੈ। ਪੁਲਸ ਨੇ ਸ਼ੱਕੀ ਜੁਆਰੀਆਂ ਤੋਂ 1 ਲੱਖ 20 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਹ ਜੁਆਰੀ ਗਧਿਆਂ ਦੀ ਦੌੜ ਵਿਚ ਪੈਸੇ ਲਗਾ ਰਹੇ ਸਨ। ਪੁਲਸ ਦਾ ਇਹ ਕਦਮ ਇਲਾਕੇ ਵਿਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਰੇਲ ਮੰਤਰੀ ਹੋਏ ਕੋਰੋਨਾ ਦੇ ਸ਼ਿਕਾਰ, ਰਿਪੋਰਟ ਆਈ ਪਾਜ਼ੇਟਿਵ

ਡੇਵਿਡ ਡੀ ਨੇ ਲਿਖਿਆ,''ਕੀ ਗੱਲ ਹੈ। ਇਹ ਗਧੇ ਅਸਲ ਵਿਚ ਬਹੁਤ ਸਮਾਰਟ ਹਨ। ਹੈਰਾਨੀ ਦੀ ਗੱਲ ਨਹੀਂ ਹੈ ਕਿ ਪਾਕਿਸਤਾਨ ਪੂਰੀ ਦੁਨੀਆ ਵਿਚ ਗਧਿਆਂ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ। ਇਸ ਮਾਮਲੇ ਵਿਚ ਕੋਈ ਪਾਕਿਸਤਾਨ ਨੇ ਨੇੜੇ ਵੀ ਨਹੀਂ ਹੈ।'' ਸੰਦੀਪ ਝਾ ਨੇ ਲਿਖਿਆ,''ਜੇਕਰ ਇਸੇ ਤਰ੍ਹਾਂ ਗਧਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਤਾਂ ਰਿਆਸਤ-ਏ-ਮਦੀਨਾ ਜੀ.ਡੀ.ਪੀ. 'ਤੇ ਆਏ ਸੰਕਟ ਨੂੰ ਦੂਰ ਕਰ ਦੇਵੇਗਾ।'' ਸੱਤਿਅਮ ਦੱਤਾ ਨੇ ਲਿਖਿਆ,''ਇਸ ਵਾਰ ਵਿਚਾਰਾ ਗਧਾ ਚੀਨ ਜਾਣ ਵੱਲ, ਮੈਂ ਆਸ ਕਰਦਾ ਹਾਂ ਕਿ ਇਹ ਇਕ ਚੰਗੇ ਕੰਮ ਲਈ ਹੋਵੇਗਾ ਜਿਵੇਂ ਪੀ.ਪੀ.ਈ. ਸੂਟ, ਵੈਂਟੀਲੇਟਰ ਆਦਿ।''


Vandana

Content Editor

Related News