ਪਾਕਿ ''ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਣਤੀ 5000 ਦੇ ਪਾਰ

07/10/2020 2:29:44 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਅੱਜ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 2,751 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਰਾਸ਼ਟਰੀ ਪੱਧਰ 'ਤੇ ਗਿਣਤੀ 243,599 ਹੋ ਗਈ।

ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਿੰਧ ਦੇਸ਼ ਦਾ ਪਹਿਲਾ ਸੂਬਾ ਬਣ ਗਿਆ, ਜਿੱਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 100,000 ਦੇ ਅੰਕੜੇ ਨੂੰ ਪਾਰ ਕਰ ਗਈ। ਮੰਤਰਾਲੇ ਨੇ ਦੱਸਿਆ ਕਿ 5,058 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 149,092 ਲੋਕ ਠੀਕ ਵੀ ਹੋਏ ਹਨ ਜਦੋਂਕਿ ਹੋਰ 2,375 ਦੀ ਹਾਲਤ ਗੰਭੀਰ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ :ਇਟਲੀ ਨੇ 13 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਈ ਰੋਕ

ਕੁੱਲ 243,599 ਪੀੜਤਾਂ ਵਿਚੋਂ ਸਿੰਧ ਵਿਚ 100,900, ਪੰਜਾਬ ਵਿਚ 85,261, ਖੈਬਰ-ਪਖਤੂਨਖਵਾ ਵਿਚ 29,406, ਇਸਲਾਮਾਬਾਦ ਵਿਚ 13,829, ਬਲੋਚਿਸਤਾਨ ਵਿਚ 11,099, ਗਿਲਗਿਤ-ਬਾਲਟਿਸਤਾਨ ਵਿਚ 1,619 ਅਤੇ ਮਕਬੂਜ਼ਾ ਕਸ਼ਮੀਰ ਵਿਚ 1,485 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 23,255 ਸਮੇਤ ਕੁੱਲ 1,514,858 ਕੋਰੋਨਾਵਾਇਰਸ ਟੈਸਟ ਕੀਤੇ ਗਏ। ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਹੈ ਕਿ ਲੋਕਾਂ ਨੇ ਕਾਰਜਸ਼ੀਲ ਪ੍ਰਣਾਲੀਆਂ ਅਤੇ ਸਾਵਧਾਨੀ ਦੇ ਉਪਾਅ ਅਪਣਾਏ ਜਿਸ ਕਾਰਨ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਬਹੁਤ ਹੱਦ ਤੱਕ ਘੱਟ ਗਈ ਹੈ।

ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਉਮਰ ਨੇ ਇਕ ਨਿਜੀ ਨਿਊਜ਼ ਚੈਨਲ ਨੂੰ ਦੱਸਿਆ ਕਿ ਸਰਕਾਰ ਨੇ ਠੋਸ ਕਦਮ ਚੁੱਕੇ ਹਨ ਅਤੇ ਜਨਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਖ਼ਤ ਤੌਰ 'ਤੇ ਸਟੈਂਡਰਡ ਆਫ਼ ਪ੍ਰੋਸੀਜਰਸ (SOPs) ਦੀ ਪਾਲਣਾ ਕਰਨ। ਮੰਤਰੀ ਨੇ ਕਿਹਾ ਕਿ ਸਾਰੇ ਹਿੱਸੇਦਾਰ ਮਹਾਮਾਰੀ ਨਾਲ ਲੜਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਰਣਨੀਤੀਆਂ ਤਿਆਰ ਕਰ ਰਹੇ ਹਨ। ਉਹਨਾਂ ਨੇ ਆਸ ਜ਼ਾਹਰ ਕੀਤੀ ਕਿ ਲੋਕ ਇਨਫੈਕਸ਼ ਨੂੰ ਫੈਲਣ ਤੋਂ ਰੋਕਣ ਲਈ ਈਦ-ਉਲ-ਅਜ਼ਹਾ, ਜੋ ਕਿ 12 ਅਗਸਤ ਨੂੰ ਹੈ, ਦੇ ਸੰਬੰਧ ਵਿੱਚ ਸਰਕਾਰ ਦੁਆਰਾ ਨਿਰਧਾਰਤ ਐਸਓਪੀਜ਼ ਦੀ ਪਾਲਣਾ ਕਰਨਗੇ।
 

Vandana

This news is Content Editor Vandana