ਪਾਕਿਸਤਾਨ ''ਚ ਕੋਵਿਡ-19 ਦੇ 1,487 ਨਵੇਂ ਮਾਮਲੇ ਆਏ ਸਾਹਮਣੇ

07/25/2020 2:01:31 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1,487 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ਨੀਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 271,886 ਹੋ ਗਈ।

ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਦੱਸਿਆ ਕਿ ਇਸ ਰੋਗ ਤੋਂ ਹੁਣ ਤੱਕ 236,596 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਕੁੱਲ ਮਾਮਲਿਆਂ ਵਿਚ ਸਿੰਧ ਵਿਚ 116,800, ਪੰਜਾਬ ਵਿਚ 91,691, ਖ਼ੈਬਰ-ਪਖ਼ਤੂਨਖਵਾ ਵਿਚ 33,071, ਇਸਲਾਮਾਬਾਦ ਵਿਚ 14,821, ਬਲੂਚਿਸਤਾਨ ਵਿਚ 11,550, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ  ਵਿਚ 2,012 ਅਤੇ ਗਿਲਗਿਤ-ਬਾਲਤੀਸਤਾਨ ਵਿਚ 1,942 ਮਾਮਲੇ ਸਾਹਮਣੇ ਆਏ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1,487 ਨਵੇਂ ਮਰੀਜ਼ ਸਾਹਮਣੇ ਆਉਣ ਦੇ ਬਾਅਦ ਕੋਵਿਡ-19 ਦੇ ਕੁੱਲ ਮਰੀਜ਼ਾਂ ਦੀ ਗਿਣਤੀ 271,886 'ਤੇ ਪਹੁੰਚ ਗਈ, ਜਦੋਂ ਕਿ 24 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਲਾਸ਼ਾਂ ਦੀ ਗਿਣਤੀ 5,787 ਹੋ ਗਈ।

ਮੰਤਰਾਲਾ ਨੇ ਦੱਸਿਆ ਕਿ 1,294 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਕੋਰੋਨਾ ਵਾਇਰਸ ਦੇ 29,503 ਮਰੀਜ਼ਾਂ ਦਾ ਘਰ ਜਾਂ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਹੁਣ ਤੱਕ ਕੋਰੋਨਾ ਵਾਇਰਸ ਲਈ ਕੁੱਲ 1,844,926 ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿਚੋਂ 23,630 ਨਮੂਨਿਆਂ ਦੀ ਜਾਂਚ ਬੀਤੇ 24 ਘੰਟਿਆਂ ਵਿਚ ਕੀਤੀ ਗਈ।

cherry

This news is Content Editor cherry