ਪਾਕਿਸਤਾਨ : ਬਲੋਚਿਸਤਾਨ ਸੂਬੇ ਦੇ ਮੁੱਖ ਮੰਤਰੀ ਹੋਏ ਕੋਰੋਨਾ ਪਾਜ਼ੇਟਿਵ

10/14/2020 1:18:52 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮੁੱਖ ਮੰਤਰੀ ਦੀ ਜਾਂਚ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਬੀਤੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 615 ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,20,463 ਹੋ ਗਈ ਹੈ। ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹਨਾਂ ਨੂੰ ਇਨਫੈਕਸਨ ਹੋਇਆ ਹੈ ਅਤੇ ਉਹ ਘਰ ਵਿਚ ਇਕਾਂਤਵਾਸ ਵਿਚ ਰਹਿ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ ਲਈ 100 ਮਿਲੀਅਨ ਡਾਲਰ ਦੇਣਗੇ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ

ਖਾਨ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਮੇਰੀ ਜਾਂਚ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।'' ਅਧਿਕਾਰੀਆਂ ਨੇ ਕਿਹਾ ਕਿ ਖਾਨ ਦਾ ਘਰ ਵਿਚ ਹੀ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 14 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ 6,601 ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ। ਹਾਲੇ 518 ਮਰੀਜ਼ ਨਾਜ਼ੁਕ ਹਾਲਤ ਵਿਚ ਹਨ। ਸਿਹਤ ਮੰਤਰਾਲੇ ਦੇ ਮੁਤਾਬਕ, ਹੁਣ ਤੱਕ 3,05,080 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਸਿੰਧ ਵਿਚ ਇਨਫੈਕਸ਼ਨ ਦੇ 140,756 ਮਾਮਲੇ ਸਾਹਮਣੇ ਆਏ ਹਨ। ਸ ਦੇ ਇਲਾਵਾ ਪੰਜਾਬ ਵਿਚ 101,014 ,ਖੈਬਰ ਪਖੂਤਨਖਵਾ ਵਿਚ 38,477, ਇਸਲਾਮਾਬਾਦ ਵਿਚ 17,526, ਬਲੋਚਿਸਤਾਨ ਵਿਚ 15,577, ਗਿਲਗਿਲਤ ਬਾਲਟੀਸਤਾਨ ਵਿਚ 3,965 ਅਤੇ ਮਕਬੂਜ਼ਾ ਕਸ਼ਮੀਰ ਵਿਚ 3,198 ਮਾਮਲੇ ਸਾਹਮਣੇ ਆਏ ਹਨ।


Vandana

Content Editor

Related News