ਲਾਹੌਰ ਦੇ ਆਸਮਾਨ ''ਚ ਨਜ਼ਰ ਆਇਆ ਕਾਲਾ ਰਿੰਗ, ਵੀਡੀਓ ਵਾਇਰਲ

01/22/2020 9:57:08 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਲਾਹੌਰ ਵਿਚ ਆਸਮਾਨ ਵਿਚ ਅਚਾਨਕ ਬਣੇ ਇਕ ਕਾਲੇ ਰਿੰਗ ਨੇ ਲੋਕਾਂ ਨੂੰ ਹੈਰਾਨ ਕੀਤਾ ਹੋਇਆ ਹੈ। ਆਸਮਾਨ ਵਿਚ 'ਓ' ਦੇ ਆਕਾਰ ਦੇ ਇਸ ਰਿੰਗ ਦੇ ਨਜ਼ਰ ਆਉਣ ਦੇ ਬਾਅਦ ਲੋਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਕਿਤੇ ਇਹ ਏਲੀਯਨ ਤਾਂ ਨਹੀਂ ਜਦਕਿ ਕੁਝ ਲੋਕ ਇਸ ਨੂੰ ਬੁਰਾਈ ਦਾ ਬਦਲਾ ਕਰਾਰ ਦੇ ਰਹੇ ਹਨ। ਇਸ ਘਟਨਾ ਸੰਬੰਧੀ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇੰਟਰਨੈੱਟ 'ਤੇ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਇਕ ਅਸਧਾਰਨ ਘਟਨਾ ਹੈ ਅਤੇ ਕੁਝ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ।

 

ਐੱਨ.ਬੀ.ਸੀ. ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈਕਿ ਇਸ ਤਰ੍ਹਾਂ ਦੇ ਧੂੰਏਂ ਦਾ ਕਾਲਾ ਰਿੰਗ ਪਿਛਲੇ ਸਾਲ ਕਜ਼ਾਖ ਪਿੰਡ ਵਿਚ ਵੀ ਨਜ਼ਰ ਆਇਆ ਸੀ। ਉਸ ਸਮੇਂ ਸਕੂਲ ਜਾਣ ਵਾਲੀ ਬੱਚੀ ਨੇ ਇਸ ਨੂੰ ਦੇਖਿਆ ਸੀ। ਬਾਅਦ ਵਿਚ ਪਤਾ ਚੱਲਿਆ ਸੀ ਕਿ ਨੇੜੇ ਦੇ ਇਲਾਕੇ ਵਿਚ ਪਟਾਕਿਆਂ ਕਾਰਨ ਇਹ ਕਾਲਾ ਰਿੰਗ ਬਣਿਆ ਸੀ। ਵੈਬਸਾਈਟ ਦਾ ਮੰਨਣਾ ਹੈ ਕਿ ਇਹ ਕਾਲਾ ਰਿੰਗ ਆਮਤੌਰ 'ਤੇ ਕਿਸੇ ਧਮਾਕੇ ਦੇ ਬਾਅਦ ਬਣਦਾ ਹੈ। ਹੋ ਸਕਦਾ ਹੈ ਕਿ ਕਿਸੇ ਫੈਕਟਰੀ ਵਿਚ ਅਜਿਹਾ ਕੁਝ ਹੋਇਆ ਹੋਵੇ ਅਤੇ ਇਹ ਕਾਲਾ ਰਿੰਗ ਬਣ ਗਿਆ ਹੋਵੇ। 

PunjabKesari

ਇਸ ਘਟਨਾ ਦਾ ਕਲਿਪ ਕਈ ਲੋਕਾਂ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਭਾਵੇਂਕਿ ਕੁਝ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਜੋਕਸ ਬਣਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,''ਲਾਹੌਰ ਵਿਚ ਇੰਨਾ ਸਮਾਗ ਹੈ ਕਿ ਪੂਰਾ ਸ਼ਹਿਰ ਹੀ ਇਸ ਤਰ੍ਹਾਂ ਦੇ ਕਾਲੇ ਰਿੰਗ ਵਿਚ ਬਦਲ ਗਿਆ ਹੈ।''


Vandana

Content Editor

Related News