ਇਕ ਹੋਰ ਭੂਚਾਲ ਦੇ ਝਟਕੇ ਨਾਲ ਕੰਬਿਆ ਪਾਕਿਸਤਾਨ

10/09/2019 8:29:23 PM

ਇਸਲਾਮਾਬਾਦ— ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ 'ਚ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਮੌਸਮ ਵਿਭਾਗ ਵਲੋਂ ਦਿੱਤੀ ਗਈ ਹੈ। ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਭੂਚਾਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਝਟਕੇ ਬੁੱਧਵਾਰ ਦੁਪਹਿਰੇ ਸਥਾਨਕ ਸਮੇਂ ਮੁਤਾਬਕ 3:44 ਵਜੇ ਮਹਿਸੂਸ ਕੀਤੇ ਗਏ ਤੇ ਇਸ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ 'ਚ 180 ਕਿਲੋਮੀਟਰ ਦੀ ਗਹਿਰਾਈ 'ਤੇ ਸੀ।

ਇਸ ਭੂਚਾਲ ਕਾਰਨ ਸਥਾਨਕ ਲੋਕਾਂ 'ਚ ਹਫੜਾ-ਦਫੜੀ ਮਚ ਗਈ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਕ ਸਥਾਨਕ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੇਸ਼ਾਵਰ, ਸਵਾਤ, ਮਨਸੇਹਰਾ, ਚਾਰਸਾਦਾ, ਮਰਦਾਨ, ਸਵਾਬੀ, ਨੋਸ਼ਹਿਰਾ ਤੇ ਹੋਰ ਸ਼ਹਿਰਾਂ 'ਚ ਮਹਿਸੂਸ ਕੀਤੇ ਗਏ। ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 24 ਸਤੰਬਰ ਨੂੰ ਪਾਕਿਸਤਾਨ 'ਚ ਆਏ ਭੂਚਾਲ ਕਾਰਨ 40 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 500 ਲੋਕ ਜ਼ਖਮੀ ਹੋ ਗਏ ਸਨ।

Baljit Singh

This news is Content Editor Baljit Singh