ਕਰਾਚੀ ''ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਲੋਕਾਂ ਦੀ ਮੌਤ, ਦਰਜਨਾਂ ਬੀਮਾਰ

02/17/2020 9:53:01 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਰਾਚੀ ਵਿਚ ਸਬਜੀਆਂ ਦੇ ਇਕ ਕੰਟੇਨਰ ਤੋਂ ਜ਼ਹਿਰੀਲੀਆਂ ਗੈਸਾਂ ਨਿਕਲਣ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਬੀਮਾਰ ਪੈ ਗਏ।ਇਹਨਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕੰਟੇਨਰ ਨੂੰ ਐਤਵਾਰ ਰਾਤ ਇਕ ਸਮੁੰਦਰੀ ਜਹਾਜ਼ ਵਿਚੋਂ ਕੇਮਾਰੀ ਬੰਦਰਗਾਹ ਖੇਤਰ ਵਿਚ ਉਤਾਰਿਆ ਗਿਆ ਸੀ। 

ਡੀ.ਆਈ.ਜੀ. ਸ਼ਰਜੀਲ ਖਰਾਲ ਨੇ ਪੱਤਰਕਾਰਾਂ ਨੂੰ ਕਿਹਾ,''ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜੈਕਸਨ ਮਾਰਕੀਟ ਵਿਚ ਲੋਕਾਂ ਨੇ ਜਿਵੇਂ ਹੀ ਕੰਟੇਨਰ ਖੋਲ੍ਹਿਆ, ਉਸ ਵਿਚੋਂ ਧੂੰਆਂ ਨਿਕਲਣ ਲੱਗਾ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ ਅਤੇ ਉਹ ਬੇਹੋਸ਼ ਹੋ ਗਏ।'' ਖਰਾਲ ਨੇ ਕਿਹਾ,''ਬੇਹੋਸ਼ ਹੋਏ ਲੋਕਾਂ ਨੂੰ ਨੇੜੇ ਦੇ ਹੀ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਦਾ ਇਲਾਜ ਜਾਰੀ ਹੈ।'' ਉਹਨਾਂ ਨੇ ਦੱਸਿਆ ਕਿ ਪੁਲਸ ਨੇ ਬੰਦਰਗਾਹ ਅਧਿਕਾਰੀਆਂ ਅਤੇ ਪਾਕਿਸਤਾਨੀ ਜਲ ਸੈਨਾ ਤੋਂ ਸਮੁੰਦਰੀ ਜਹਾਜ਼ ਦੇ ਬਾਰੇ ਵਿਚ ਜਾਣਕਾਰੀ ਮੰਗੀ ਹੈ।

 

ਇਹ ਹਾਦਸਾ ਜਿੱਥੇ ਵਾਪਰਿਆ ਹੈ ਉਹ ਇਲਾਕਾ ਕਰਾਚੀ ਪਰਮਾਣੂ ਪਾਵਰ ਕਾਰਪੋਰੇਸ਼ਨ ਦੇ ਬਹੁਤ ਕਰੀਬ ਹੈ ਭਾਵੇਂਕਿ ਮੌਕੇ 'ਤੇ ਨਿਊਕਲੀਅਰ ਬਾਇਓਲੌਜੀਕਲ ਕੈਮੀਕਲ ਡੈਮੇਜ ਟੀਮ ਨੂੰ ਭੇਜਿਆ ਗਿਆ ਹੈ। ਸਮੁੰਦਰੀ ਮਾਮਲਿਆਂ ਦੇ ਮੰਤਰੀ ਅਲੀ ਜੈਦੀ ਨੇ ਟਵੀਟ ਕਰ ਕੇ ਦੱਸਿਆ ਕਿ ਮੈਂ ਪਾਕਿਸਤਾਨ ਦੀ ਜਲ ਸੈਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਮਰੀ ਖੇਤਰ ਵਿਚ ਜ਼ਹਿਰੀਲੀ ਗੈਸ ਦੀ ਘਟਨਾ ਦੇ ਸਰੋਤ ਦੀ ਜਾਂਚ ਕਰਨ ਅਤੇ ਇਸ ਨੂੰ ਰੋਕਣ ਦੇ ਉਪਾਅ ਕਰਨ ਲਈ ਆਪਣੀ ਨਿਊਕਲੀਅਰ ਬਿਲੀਕਲ ਕੈਮੀਕਲ ਡੈਮੇਜ (NBCD) ਟੀਮ ਨੂੰ ਭੇਜੇ।


Vandana

Content Editor

Related News