ਪਾਕਿ ਨੇ ਸੌਂਪੀ 282 ਭਾਰਤੀ ਕੈਦੀਆਂ ਦੀ ਸੂਚੀ

01/01/2020 4:43:35 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਦੇਸ਼ ਦੀਆਂ ਜੇਲਾਂ ਵਿਚ ਬੰਦ 55 ਨਾਗਰਿਕਾਂ ਅਤੇ 227 ਮਛੇਰਿਆਂ ਸਮੇਤ 282 ਭਾਰਤੀ ਕੈਦੀਆਂ ਦੀ ਇਕ ਸੂਚੀ ਭਾਰਤ ਨੂੰ ਸੌਂਪੀ। ਪਾਕਿਸਤਾਨ ਨੇ ਇਹ ਸੂਚੀ ਦੋ-ਪੱਖੀ ਸਮਝੌਤੇ ਦੇ ਤਹਿਤ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ। ਵਿਦੇਸ਼ ਦਫਤਰ ਨੇ ਦੱਸਿਆ ਕਿ ਇਹ ਸੂਚੀ 21 ਮਈ, 2008 ਨੂੰ ਪਾਕਿਸਤਾਨ ਅਤੇ ਭਾਰਤ ਦੇ ਵਿਚ ਹੋਏ ਡਿਪਲੋਮੈਟਿਕ ਪਹੁੰਚ ਸਮਝੌਤੇ ਦੇ ਪ੍ਰਬੰਧਾਂ ਦੇ ਤਹਿਤ ਸੌਂਪੀ ਗਈ ਹੈ। 

ਇੱਥੇ ਦੱਸ ਦਈਏ ਕਿ ਦੋਵੇਂ ਦੇਸ਼ਾਂ ਨੂੰ ਇਕ-ਦੂਜੇ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀਆਂ ਸੂਚੀਆਂ ਦਾ ਲੈਣ-ਦੇਣ ਇਕ ਸਾਲ ਵਿਚ ਦੋ ਵਾਰ ਮਤਲਬ 1 ਜਨਵਰੀ ਅਤੇ 1 ਜੁਲਾਈ ਨੂੰ ਕਰਨਾ ਲਾਜ਼ਮੀ ਹੁੰਦਾ ਹੈ। ਵਿਦੇਸ਼ ਦਫਤਰ ਨੇ ਦੱਸਿਆ ਕਿ ਭਾਰਤ ਸਰਕਾਰ ਵੀ ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਨਾਲ ਸਾਂਝਾ ਕਰੇਗੀ।


Vandana

Content Editor

Related News