ਪਾਕਿਸਤਾਨੀ ਅਧਿਆਪਕ ਦਾ ਕਾਰਾ, ਵਿਦਿਆਰਥੀ ਨੂੰ ਖੁਵਾਇਆ ਘਾਹ

Wednesday, May 29, 2019 - 10:32 PM (IST)

ਇਸਲਾਮਾਬਾਦ— ਪਾਕਿਸਤਾਨ 'ਚ ਅਧਿਆਪਕ ਨੇ ਵਿਦਿਆਰਥੀ ਨੂੰ ਇਸ ਲਈ ਘਾਹ ਖਾਣ ਨੂੰ ਕਿਹਾ ਕਿਉਂਕਿ ਉਹ ਆਪਣਾ ਪਾਠ ਯਾਦ ਕਰਦੇ ਨਹੀਂ ਆਇਆ ਸੀ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਹ ਮਾਮਲਾ ਪੰਜਾਬ ਸੂਬੇ ਦੇ ਲੋਧਰਨ ਦੇ ਫਤਿਹਪੁਰ ਸਕੂਲ ਦਾ ਹੈ।

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇਹ ਦਿਖਾਇਆ ਗਿਆ ਹੈ ਕਿ ਸੱਤ ਸਾਲ ਦੇ ਕਸ਼ਾਨ ਨੂੰ ਆਪਣੇ ਕਲਾਸਮੇਟਾਂ ਸਾਹਮਣੇ ਪਾਠ ਨਾ ਸੁਣਾਉਣ 'ਤੇ ਘਾਹ ਖਾਣ 'ਤੇ ਮਜਬੂਰ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਕਸ਼ਾਨ ਆਪਣਾ ਪਾਠ ਯਾਦ ਨਹੀਂ ਕਰ ਸਕਿਆ ਤੇ ਉਹ ਇਸ ਦੇ ਬਦਲੇ 'ਚ ਘਾਹ ਖਾਂਦਾ ਹੈ। ਕਸ਼ਾਨ ਨੂੰ ਅਜਿਹਾ ਕਰਨ ਲਈ ਉਸ ਦਾ ਸਕੂਲ ਅਧਿਆਪਕ ਕਹਿੰਦਾ ਹੈ, ਜਿਸ ਦੀ ਪਛਾਣ ਹਾਮਿਦ ਰਜ਼ਾ ਦੇ ਰੂਪ 'ਚ ਕੀਤੀ ਗਈ ਹੈ। ਇਸ ਵਿਚਾਲੇ ਕਸ਼ਾਨ ਦੇ ਪਿਤਾ ਮੁਹੰਮਦ ਅਸਗਰ ਨੇ ਦੱਸਿਆ ਕਿ ਮਾਮਲਾ ਦੋ ਦਿਨ ਪਹਿਲਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਟੀਚਰ ਸਾਡਾ ਰਿਸ਼ਤੇਦਾਰ ਹੈ ਤੇ ਅਸੀਂ ਉਸ ਨੂੰ ਮੁਆਫ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਅਜਿਹਾ ਮਜ਼ਾਕ 'ਚ ਕੀਤਾ ਸੀ।

ਜ਼ਿਲਾ ਪੁਲਸ ਅਧਿਕਾਰੀ ਮਲਿਕ ਜਮੀਲ ਨੇ ਹਾਲਾਂਕਿ ਪੁਲਸ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਟੀਚਰ ਦੇ ਦੋਸ਼ੀ ਪਾਏ ਜਾਣ 'ਚ ਸਖਤ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ। ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਟੀਚਰ ਰਜ਼ਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Baljit Singh

Content Editor

Related News