ਵਿਦੇਸ਼ ਜਾਣ ਵਾਲੇ ਸਾਰੇ ਯਾਤਰੀਆਂ ਦੀ ਸਕ੍ਰੀਨਿੰਗ ਜਾਂਚ ਤੇਜ਼ ਕਰੇਗਾ ਪਾਕਿ

06/26/2020 12:07:24 AM

ਇਸਲਾਮਾਬਾਦ(ਭਾਸ਼ਾ): ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਜਾਣ ਵਾਲੇ ਸਾਰੇ ਯਾਤਰੀਆਂ ਦੀ ਕੋਰੋਨਾ ਵਾਇਰਸ ਦੀ ਚੰਗੀ ਤਰ੍ਹਾਂ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਜਹਾਜ਼ਾਂ ਵਿਚ ਸਵਾਰ ਹੋਣ ਦੀ ਆਗਿਆ ਮਿਲੇਗੀ। ਅਮੀਰਾਤ ਏਅਰਲਾਈਨ ਨੇ ਪਾਕਿਸਤਾਨ ਤੋਂ ਆਪਣੀਆਂ ਯਾਤਰੀ ਜਹਾਜ਼ ਸੇਵਾਵਾਂ ਨੂੰ ਤਿੰਨ ਜੁਲਾਈ ਤੱਕ ਦੇ ਲਈ ਮੁਅੱਤਲ ਕਰ ਦਿੱਤਾ ਹੈ। 

ਯੂ.ਏ.ਈ. ਦੀ ਇਸ ਸਰਕਾਰੀ ਐਵੀਏਸ਼ਨ ਕੰਪਨੀ ਦੇ ਜਹਾਜ਼ ਨੇ ਪਾਕਿਸਤਾਨ ਤੋਂ 22 ਜੂਨ ਨੂੰ ਹਾਂਗ ਕਾਂਗ ਦੇ ਲਈ ਉਡਾਣ ਭਰੀ ਸੀ। ਇਨ੍ਹਾਂ ਵਿਚੋਂ 30 ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਸੀ। ਇਸ ਸਭ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਹੈ। ਵਿਸ਼ੇਸ਼ ਸਹਾਇਕ ਡਾਕਟਰ ਮੋਈਦ ਯੂਸੁਫ ਨੇ ਕਿਹਾ ਕਿ ਨਵੀਂ ਨੀਤੀ ਸ਼ਨੀਵਾਰ 27 ਜੂਨ ਤੋਂ ਲਾਗੂ ਹੋਵੇਗੀ ਤੇ ਸਾਰੇ ਯਾਤਰੀਆਂ ਦੀ ਚੰਗੀ ਤਰ੍ਹਾਂ ਸਕ੍ਰੀਨਿੰਗ ਕੀਤੀ ਜਾਵੇਗੀ। ਯੂਸੁਫ ਨੇ ਕਿਹਾ ਕਿ ਪਾਕਿਸਤਾਨ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਜਾਂਚ ਨਹੀਂ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਬੁਖਾਰ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੇ ਲੱਛਣ ਦਾ ਪਤਾ ਲੱਗਦਾ ਹੈ ਤਾਂ ਸਿਹਤ ਵਿਭਾਗ ਦੇ ਕਰਮਚਾਰੀ ਸਬੰਧਿਤ ਵਿਅਕਤੀ ਤੋਂ ਪੁੱਛਗਿੱਛ ਕਰਨਗੇ ਤੇ ਕੋਰੋਨਾ ਵਾਇਰਸ ਦੇ ਲੱਛਣ ਦਾ ਪਤਾ ਲਾਉਣ 'ਤੇ ਉਸ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ।

Baljit Singh

This news is Content Editor Baljit Singh