ਪਾਕਿ PM ਇਮਰਾਨ ਖਾਨ ਨੇ ਭਗਵਾਨ ਬੁੱਧ ਦੀ ਆਕ੍ਰਿਤੀ ਟਵਿੱਟਰ ’ਤੇ ਕੀਤੀ ਸਾਂਝੀ, ਖੂਬ ਹੋ ਰਹੇ ਟ੍ਰੋਲ

10/18/2021 5:01:33 PM

ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ’ਚ ਤਾਲਿਬਾਨੀ ਅੱਤਵਾਦੀਆਂ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭਗਵਾਨ ਬੁੱਧ ਦੀ ਚੱਟਾਨ ’ਤੇ ਉਕੇਰੀ ਗਈ ਆਕ੍ਰਿਤੀ ਨੂੰ ਟਵੀਟ ਕਰ ਕੇ ਟ੍ਰੋਲ ਹੋ ਗਏ। ਇਮਰਾਨ ਨੇ ਟਵੀਟ ਕਰਕੇ ਦੱਸਿਆ ਕਿ ਸਵਾਤ ਘਾਟੀ ਦੇ ਜਹਾਨਾਬਾਦ ’ਚ ਸਥਿਤ ਇਹ ਆਕ੍ਰਿਤੀ ਬੁੱਧ ਦੀਆਂ ਸਭ ਤੋਂ ਵੱਡੀਆਂ ਚੱਟਾਨੀ ਆਕ੍ਰਿਤੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਤਕਰੀਬਨ 2000 ਸਾਲ ਪੁਰਾਣੀ ਹੈ। ਇਮਰਾਨ ਖਾਨ ਦੇ ਇਸ ਟਵੀਟ ’ਤੇ ਵੱਡੀ ਗਿਣਤੀ ਭਾਰਤੀਆਂ ਨੇ ਟ੍ਰੋਲ ਕਰਕੇ ਕਿਹਾ ਕਿ ਇਸ ਨੂੰ ਆਪਣੇ ਤਾਲਿਬਾਨੀ ਦੋਸਤਾਂ ਵਾਂਗ ਤੋੜ ਨਾ ਦੇਣਾ।

ਇਮਰਾਨ ਦੇ ਇਸ ਟਵੀਟ ਦੇ ਜਵਾਬ ’ਚ ਭਾਰਤ ਦੇ ਰਹਿਣ ਵਾਲੇ ਵਿਕਾਸ ਪਾਂਡੇ ਨੇ ਟਵੀਟ ਕਰਕੇ ਕਿਹਾ ਕਿ ਹੁਣ ਬਸ ਤੋੜ ਨਾ ਦੇਣਾ। ਇਹ ਆਖਿਰਕਾਰ ਤੁਹਾਡੇ ਇਤਿਹਾਸ ਦਾ ਹਿੱਸਾ ਹੈ। ਇਕ ਹੋਰ ਟਵਿਟਰ ਯੂਜ਼ਰ ਵਿਨੀਤ ਨੇ ਲਿਖਿਆ ਕਿ ਜੇ ਇਹ ਮੂਰਤੀ ਹੁੰਦੀ ਤਾਂ ਟੁੱਟ ਗਈ ਹੁੰਦੀ। ਚੱਟਾਨੀ ਆਕ੍ਰਿਤੀ ਹੈ ਨਾ, ਇਸ ਲਈ ਉਸ ਨੂੰ ਤੋੜਨ ਲਈ ਵਿਸਫੋਟਕ ਲਾਉਣੇ ਹੋਣਗੇ, ਜਿਸ ਲਈ ਪੈਸੇ ਨਹੀਂ ਹਨ ਤੇ ਇਸ ਨੂੰ ਜੁਟਾਉਣ ਲਈ ਇਮਰਾਨ ਖਾਨ ਟਵੀਟ ਕਰ ਰਹੇ ਹਨ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਸ ਸਮੇਂ ਇਹ ਟਵੀਟ ਕਰਨ ਦਾ ਕੀ ਮਤਲਬ ਹੈ। ਇਕ ਹੋਰ ਯੂਜ਼ਰ ਸਵਪਨਿਲ ਅਗਰਵਾਲ ਨੇ ਲਿਖਿਆ ਕਿ ਇਮਰਾਨ ਖਾਨ ਬੁੱਧ ਦੀ ਚੱਟਾਨੀ ਆਕ੍ਰਿਤੀ ਨੂੰ ਪੋਸਟ ਕਰਨਾ ਚੰਗਾ ਹੈ, ਜੋ ਤੁਸੀਂ ਭਗਵਾਨ ਬੁੱਧ ਨੂੰ ਪੜ੍ਹੋ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰੋ ਤਾਂ ਤੁਸੀਂ ਲੋਕ ਜ਼ਿਆਦਾ ਵਧੀਆ ਹਾਲਤ ’ਚ ਆ ਸਕਦੇ ਹੋ। ਭਗਵਾਨ ਬੁੱਧ ਹਮੇਸ਼ਾ ਤੋਂ ਹੀ ਸ਼ਾਂਤੀ ਤੇ ਮਨੁੱਖਤਾ ਦੀ ਸਿੱਖਿਆ ਦਿੰਦੇ ਸਨ। ਤੁਹਾਡਾ ਦੇਸ਼ ਦੁਨੀਆ ਲਈ ਅੱਤਵਾਦੀਆਂ ਤੇ ਸਮੂਹਿਕ ਕਤਲ ਕਰਨ ਵਾਲਿਆਂ ਲਈ ਫੈਕਟਰੀ ਹੈ। ਜਾਓ ਤੇ ਪੜ੍ਹੋ ਤੇ ਬੁੱਧ ਦੀਆਂ ਸਿੱਖਿਆਵਾਂ ਦੀ ਪਾਲਣਾ ਕਰੋ।  

Manoj

This news is Content Editor Manoj