ਨਹੀਂ ਰਹੇ ਪਾਕਿ ਹਾਕੀ ਖਿਡਾਰੀ ਮੰਸੂਰ ਅਹਿਮਦ

05/13/2018 4:24:48 PM

ਕਰਾਚੀ—ਪਾਕਿਸਤਾਨ ਨੂੰ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਾਕੀ ਗੋਲਕੀਪਰ ਮੰਸੂਰ ਅਹਿਮਦ ਦਾ ਲੰਬੇ ਸਮੇਂ ਤਕ ਦਿਲ ਦੀ ਬਿਮਾਰੀ ਨਾਲ ਲੜਨ ਤੋਂ ਬਾਅਦ ਸ਼ਨੀਵਾਰ ਨੂੰ ਇੱਥੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ। ਓਲੰਪਿਕ 'ਚ ਪਾਕਿਸਤਾਨ ਦੀ ਅਗਵਾਈ ਕਰਨ ਵਾਲੇ 49 ਸਾਲ ਦੇ ਅਹਿਮਦ ਪਿਛਲੇ ਕਾਫੀ ਸਮੇਂ ਤੋਂ ਦਿਲ 'ਚ ਲੱਗੇ ਪੇਸਮੇਕਰ ਅਤੇ ਸਟੇਂਟ ਤੋਂ ਪ੍ਰੇਸ਼ਾਨ ਸੀ। ਉਨ੍ਹਾਂ ਨੇ ਹਾਰਟ ਟਰਾਂਸਪਲਾਂਟ ਲਈ ਭਾਰਤ ਨਾਲ ਵੀ ਸੰਪਰਕ ਕੀਤਾ ਸੀ। ਪਾਕਿਸਤਾਨ ਲਈ 388 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਇਸ ਮਹਾਨ ਖਿਡਾਰੀ ਨੂੰ 1994 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਕੀਤਾ ਜਾਵੇਗਾ। 
ਉਨ੍ਹਾਂ ਨੇ ਫਾਈਨਲ 'ਚ ਨੀਦਰਲੈਂਡ ਖਿਲਾਫ ਪੈਲਨਟੀ ਸ਼ੂਟ 'ਚ ਗੋਲ ਬਚਾਅ ਕੇ ਪਾਕਿਸਤਾਨ ਨੂੰ ਵਿਸ਼ਵ ਜੇਤੂ ਬਣਾਇਆ ਸੀ। ਇਸੇ ਸਾਲ ਉਨ੍ਹਾਂ ਨੇ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਜਰਮਨੀ ਖਿਲਾਫ ਪੈਲਨਟੀ ਸ਼ੂਟਆਊਟ ਦਾ ਬਚਾਅ ਕੀਤਾ ਸੀ ਜਿਸ ਨਾਲ ਪਾਕਿਸਤਾਨ ਇਸ ਦਾ ਜੇਤੂ ਬਣਿਆ ਸੀ।