ਅਮਰੀਕਾ ''ਚ ਭਾਰਤ ਵਿਰੋਧੀ ਗਤੀਵਿਧੀਆਂ ''ਚ ਲੱਗੇ ਪਾਕਿਸਤਾਨੀ ''ਤੇ ਕੱਸਿਆ ਸ਼ਿਕੰਜਾ

02/06/2020 9:23:26 PM

ਹਿਊਸਟਨ- ਅਮਰੀਕਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਪਾਕਿਸਤਾਨੀ ਇਵੈਂਟ ਮੈਨੇਜਰ ਭਾਰਤੀ ਏਜੰਸੀਆਂ ਦੇ ਰਾਡਾਰ 'ਤੇ ਆ ਗਿਆ ਹੈ। ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਨੇ ਹਿਊਸਟਨ ਵਿਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਰੇਹਾਨ ਸਿੱਦੀਕੀ 'ਤੇ ਸ਼ਿਕੰਜਾ ਕੱਸੇ ਜਾਣ ਦਾ ਸਵਾਗਤ ਕੀਤਾ ਹੈ। 

ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਰੇਹਾਨ ਸਿੱਦੀਕੀ ਦੀਆਂ ਗਤੀਵਿਧੀਆਂ ਦੇ ਸਬੰਧ ਵਿਚ ਲਗਾਤਾਰ ਸ਼ਿਕਾਇਤਾਂ ਕਰਦੇ ਰਹੇ ਹਨ। ਅਮਰੀਕੀ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਵਿਦੇਸ਼ ਤੇ ਗ੍ਰਹਿ ਮੰਤਰਾਲਾ ਵਿਚ ਭਾਰਤੀਆਂ ਨੇ ਰੇਹਾਨ ਦੀ ਸ਼ਿਕਾਇਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਦੇ ਲਈ ਪੈਸੇ ਇਕੱਠੇ ਕਰਨ ਲਈ ਉਹ ਅਮਰੀਕਾ ਵਿਚ ਬਾਲੀਵੁੱਡ ਹਸਤੀਆਂ ਦੇ ਪ੍ਰੋਗਰਾਮ ਆਯੋਜਿਤ ਕਰਵਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਬਾਵਜੂਦ ਕੋਈ ਕਦਮ ਨਾ ਚੁਕੇ ਜਾਣ ਕਾਰਨ ਉਹ ਨਾਰਾਜ਼ ਸਨ ਕਿਉਂਕਿ ਸਿੱਦੀਕੀ ਲਗਾਤਾਰ ਬਾਲੀਵੁੱਡ ਸਿਤਾਰਿਆਂ ਤੇ ਗਾਇਕਾਂ ਦੇ ਨਾਲ ਪ੍ਰੋਗਰਾਮਾਂ ਦੀ ਬੁਕਿੰਗ ਕਰ ਰਿਹਾ ਸੀ। ਭਾਈਚਾਰੇ ਨੇ ਕਿਹਾ ਕਿਉਂਕਿ ਹੁਣ ਪਾਕਿਸਤਾਨੀ ਨਾਗਰਿਕ ਭਾਰਤ ਸਰਕਾਰ ਦੀ ਨਜ਼ਰ ਵਿਚ ਆ ਗਿਆ ਹੈ ਤਾਂ ਉਹ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਹਨ।

ਅਧਿਕਾਰਿਤ ਸੂਤਰਾਂ ਨੇ ਕਿਹਾ ਕਿ ਤੁਸੀਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸਿੱਦੀਕੀ ਦੇ ਖਿਲਾਫ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ ਪਰ ਨਤੀਜੇ ਆਉਣ ਵਿਚ ਸਮਾਂ ਲੱਗਦਾ ਹੈ। ਖਬਰਾਂ ਮੁਤਾਬਕ ਭਾਰਤੀ ਏਜੰਸੀਆਂ ਸਿੱਦੀਕੀ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਹਨ ਜੋ ਅਮਰੀਕਾ ਵਿਚ ਰੇਡੀਓ ਸਟੇਸ਼ਨ ਦਾ ਮਾਲਕ ਵੀ ਹੈ। ਭਾਰਤੀ ਭਾਈਚਾਰੇ ਦਾ ਦੋਸ਼ ਹੈ ਕਿ ਪਾਕਿਸਤਾਨੀ ਨਾਗਰਿਕ ਸਿੱਦੀਕੀ ਪਿਛਲੇ ਕਈ ਸਾਲਾਂ ਤੋਂ ਕਸ਼ਮੀਰ ਵਿਰੋਧੀ ਗਤੀਵਿਧੀਆਂ 'ਤੇ ਵੱਡੀ ਰਾਸ਼ੀ ਖਰਚ ਕਰ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਖਤਮ ਕਰਨ ਤੋਂ ਬਾਅਦ ਸਿੱਦੀਕੀ ਦੀਆਂ ਗਤੀਵਿਧੀਆਂ ਹੋਰ ਵਧ ਗਈਆਂ। ਭਾਈਚਾਰੇ ਦੀ ਇਕ ਮੈਂਬਰ ਨਵਨ ਡੀ ਕੌਰ ਨੇ ਦੋਸ਼ ਲਾਇਆ ਕਿ ਪਿਛਲੇ ਸਾਲ ਸਤੰਬਰ ਮਹੀਨੇ 'ਹਾਓਡੀ ਮੋਦੀ' ਪ੍ਰੋਗਰਾਮ ਦੌਰਾਨ ਭਾਰਤ ਵਿਰੋਧੀ ਰੈਲੀ ਆਯੋਜਿਤ ਕਰਵਾਉਣ ਵਿਚ ਸਿੱਦੀਕੀ ਨੇ ਮਦਦ ਕੀਤੀ ਸੀ। ਭਾਰਤੀ ਭਾਈਚਾਰੇ ਦੀ ਪ੍ਰਮੁੱਖ ਕਾਰਕੁੰਨ ਕੌਰ ਨੇ ਦੱਸਿਆ ਕਿ ਹਿਊਸਟਨ ਵਿਚ ਰਹਿਣ ਵਾਲਾ ਭਾਰਤੀ-ਅਮਰੀਕੀ ਭਾਈਚਾਰਾ ਇਸ ਗੱਲ ਨਾਲ ਰਾਹਤ ਮਹਿਸੂਸ ਕਰ ਰਿਹਾ ਹੈ ਕਿ ਅਖੀਰ ਰੇਹਾਨ ਦੇ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨਾਲ ਕਥਿਤ ਸਬੰਧਾਂ 'ਤੇ ਭਾਰਤ ਦਾ ਧਿਆਨ ਗਿਆ। ਅਸੀਂ ਸਾਲਾਂ ਤੋਂ ਚੱਲ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਜਾਂਚ ਦੇ ਲਈ ਭਾਰਤ ਸਰਕਾਰ ਨੂੰ ਧੰਨਵਾਦ ਦਿੰਦੇ ਹਨ। ਭਾਈਚਾਰੇ ਦੇ ਇਕ ਵਰਕਰ ਰਾਜੀਵ ਵਰਮਾ ਨੇ ਕਿਹਾ ਕਿ ਸਿੱਦੀਕੀ ਬਾਲੀਵੁੱਡ ਦਾ ਚਹੇਤਾ ਬਣ ਗਿਆ ਸੀ ਕਿਉਂਕਿ ਹਿਊਸਟਨ ਵਿਚ ਭਾਰਤੀ ਮੀਡੀਆ ਤੇ ਮਨੋਰੰਜਨ 'ਤੇ ਉਸ ਦਾ ਦਬਦਬਾ ਸੀ। ਉਹਨਾਂ ਨੇ ਕਿਹਾ ਕਿ ਸਿੱਦੀਕੀ ਫਿਲਮੀ ਸਿਤਾਰਿਆਂ ਦੇ ਨਾਂ 'ਤੇ ਭਾਰਤੀ ਭਾਈਚਾਰੇ ਤੋਂ ਪੈਸੇ ਲੈਂਦਾ ਸੀ ਤੇ ਉਸੇ ਪੈਸੇ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਕਰਦਾ ਸੀ।

ਮੀਡੀਆ ਵਿਚ ਬੁੱਧਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਹਿਊਸਟਨ ਵਿਚ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ, ਜਿਸ ਦਾ ਆਯੋਜਨ ਸਿੱਦੀਕੀ ਕਰ ਰਿਹਾ ਸੀ। 'ਅਪ ਕਲੋਜ਼ ਐਂਡ ਪਰਸਨਲ ਵਿਦ ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ' ਪ੍ਰੋਗਰਾਮ 10 ਅਪ੍ਰੈਲ ਨੂੰ ਹੋਣ ਵਾਲਾ ਸੀ। ਇਥੋਂ ਦੇ ਭਾਰਤੀ ਭਾਈਚਾਰੇ ਨੇ ਸਲਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਦੀਕੀ 13 ਮਾਰਚ ਨੂੰ 'ਨਾਯਾਬ ਲਮਹੇ ਗਜ਼ਲ ਗਾਇਕ ਪੰਕਜ ਉਦਾਸ ਕੇ ਸਾਥ' ਤੇ 29 ਮਾਰਚ ਨੂੰ 'ਸ਼ੋਅ ਵਿਦ ਰੈਪਰ ਬਾਦਸ਼ਾਹ ਖਾਨ' ਨਾਂ ਨਾਲ ਪ੍ਰੋਗਰਾਮ ਆਯੋਜਿਤ ਕਰਨ ਵਾਲਾ ਸੀ।


Baljit Singh

Content Editor

Related News