ਬੰਗਲਾਦੇਸ਼ ''ਚ ਪਾਕਿ ਪ੍ਰੇਮੀਆਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ : ਸ਼ੇਖ ਹਸੀਨਾ

Monday, Mar 26, 2018 - 12:55 PM (IST)

ਢਾਕਾ (ਬਿਊਰੋ)— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੱਲ ਇਕ ਸੰਬੋਧਨ ਵਿਚ ਕਿਹਾ ਕਿ ਬੰਗਲਾ ਦੇਸ਼ ਵਿਚ ਪਾਕਿਸਤਾਨ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਢਾਕਾ ਵਿਚ ਕਤਲੇਆਮ ਦਿਵਸ ਦੇ ਮੌਕੇ 'ਤੇ ਆਪਣੀ ਪਾਰਟੀ ਦੇ ਕਾਰਜ ਕਰਤਾਵਾਂ ਨੂੰ ਸੰਬੋਧਿਤ ਕਰਦਿਆਂ ਹਸੀਨਾ ਨੇ ਕਿਹਾ ਕਿ ਜਿਹੜੇ ਲੋਕ ਬੰਗਲਾਦੇਸ਼ ਵਿਚ ਰਹਿੰਦੇ ਹੋਏ ਪਾਕਿਸਤਾਨ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੂੰ ਠੋਸ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸਾਲ 1971 ਵਿਚ ਪਾਕਿਸਤਾਨ ਵੱਲੋਂ ਕੀਤੇ ਕਤਲੇਆਮ ਨੂੰ ਬੰਗਲਾਦੇਸ਼ ਹਰ ਸਾਲ 25 ਮਾਰਚ ਨੂੰ 'ਕਤਲੇਆਮ ਦਿਵਸ' ਦੇ ਰੂਪ ਵਿਚ ਮਨਾ ਕੇ ਪੀੜਤਾਂ ਨੂੰ ਯਾਦ ਕਰਦਾ ਹੈ। 
ਹਸੀਨਾ ਨੇ ਕਿਹਾ,''ਪਾਕਿਸਤਾਨੀ ਪ੍ਰੇਮੀਆਂ ਨੂੰ ਬੰਗਲਾਦੇਸ਼ ਦੇ ਲੋਕਾਂ ਤੋਂ ਜਵਾਬ ਜ਼ਰੂਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅਸੀਂ ਉਨ੍ਹਾਂ ਦੇ ਪਾਕਿਸਤਾਨ ਪ੍ਰੇਮ ਨੂੰ ਖਤਮ ਕਰਨਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਸਾਡੀ ਹੋਂਦ ਨਹੀਂ ਬਚੇਗੀ।'' ਅਵਾਮੀ ਲੀਗ ਪਾਰਟੀ ਦੀ ਪ੍ਰਧਾਨ ਸ਼ੇਖ ਹਸੀਨਾ ਨੇ ਕਿਹਾ ਕਿ ਸਾਲ 1975 ਵਿਚ ਰਾਸ਼ਟਰ ਪਿਤਾ ਸ਼ੇਖ ਮੁਜ਼ਬਿਰ ਰਹਿਮਾਨ ਦੀ ਹੱਤਿਆ ਨੇ ਬੰਗਲਾਦੇਸ਼ ਦੀ ਤਰੱਕੀ ਨੂੰ ਰੋਕਣ ਦਾ ਕੰਮ ਕੀਤਾ। ਹਸੀਨਾ ਨੇ ਆਪਣੀ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲ ਪਾਰਟੀ 'ਤੇ ਹਮਲਾ ਬੋਲਦੇ ਹੋਏ ਜਿਯਾਉਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਖਾਲਿਦਾ ਜਿਯਾ ਨੂੰ ਪਾਕਿਸਤਾਨੀ ਪ੍ਰੇਮੀ ਦੱਸਿਆ। ਹਸੀਨਾ ਨੇ ਕਿਹਾ ਕਿ ਜਿਯਾਉਰ ਰਹਿਮਾਨ ਨੇ ਸੱਤਾ ਵਿਚ ਆਉਣ ਲਈ ਬੰਗਾਬੰਧੂ ਦੀ ਹੱਤਿਆ ਕੀਤੀ ਸੀ।


Related News