ਪਾਕਿ ਪੱਤਰਕਾਰ ਨੇ ਦਲਾਈ ਲਾਮਾ ਦੀ ਕੀਤੀ ਅੱਤਵਾਦੀ ਮਸੂਦ ਅਜ਼ਹਰ ਨਾਲ ਤੁਲਨਾ

03/14/2019 11:47:17 PM

ਇਸਲਾਮਾਬਾਦ - ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਵੀਰਵਾਰ ਨੂੰ ਸ਼ੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਨਾਲ ਟ੍ਰੋਲ ਹੋਏ ਹਨ। ਉਸ ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨਾਲ ਤਿੱਬਤ ਦੇ ਸਭ ਤੋਂ ਵੱਡੇ ਧਰਮ ਗੁਰੂ ਦਲਾਈ ਲਾਮਾ ਦੀ ਤੁਲਨਾ ਕਰ ਦਿੱਤੀ, ਜੋ ਕਿ ਦੁਨੀਆ ਭਰ 'ਚ ਸ਼ਾਂਤੀ ਦਾ ਸੰਦੇਸ਼ ਫੈਲਾਉਣ ਨੂੰ ਲੈ ਕੇ ਜਾਣੇ ਜਾਂਦੇ ਹਨ। ਲੋਕਾਂ ਨੇ ਇਸ 'ਤੇ ਮੀਰ ਦੀ ਕਲਾਸ ਲਾ ਦਿੱਤੀ ਅਤੇ ਬੋਲੇ ਕਿ ਲਿੱਖਣ ਤੋਂ ਪਹਿਲਾਂ ਕੁਝ ਤਾਂ ਸੋਚ ਲਿਆ ਕਰੋ। ਸਾਨੂੰ ਲੱਗਦਾ ਹੈ ਕਿ ਸਿਰਫ ਬੇਵਕੂਫ ਲੋਕ ਹੀ ਇਨਾਂ ਦੋਹਾਂ ਵਿਚਾਲੇ ਹੀ ਤੁਲਨਾ ਕਰ ਸਕਦੇ ਹਨ।
ਉਥੇ ਕੁਝ ਯੂਜਰਸ ਨੇ ਮਜ਼ੇ ਲੈਂਦੇ ਹੋਏ ਮੀਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਅਜਿਹੇ ਲੋਕਾਂ ਨੇ ਟਵੀਟ 'ਚ ਲਿੱਖਿਆ ਕਿ ਦਲਾਈ ਲਾਮਾ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ਉਥੇ ਸਨਮਾਨ ਹੁੰਦਾ ਹੈ। ਉਹ ਨੋਬੇਲ ਪੁਰਸਕਾਰ ਜੇਤੂ ਵੀ ਹਨ ਪਰ ਜਦੋਂ ਵੀ ਪਾਕਿਸਤਾਨ ਪ੍ਰਧਾਨ ਮੰਤਰੀ ਅਮਰੀਕਾ ਅਤੇ ਬ੍ਰਿਟੇਨ ਜਿਹੇ ਦੇਸ਼ਾਂ 'ਚ ਜਾਂਦੇ ਹਨ ਤਾਂ ਉਦੋਂ ਉਨ੍ਹਾਂ ਦੀ ਕੱਪੜੇ ਤੱਕ ਲਹਾਅ ਕੇ ਚੈਕਿੰਗ ਕੀਤੀ ਜਾਂਦੀ ਹੈ। ਦਰਅਸਲ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਨੂੰ ਲੈ ਕੇ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ 'ਚ ਚੀਨ ਨੇ ਅੜਿੱਕਾ ਪਾ ਦਿੱਤਾ ਹੈ। ਚੀਨ ਨੇ ਅਜ਼ਹਰ ਦਾ ਬਚਾਅ ਕੀਤਾ ਅਤੇ ਆਖਿਆ ਕਿ ਉਹ ਚਾਹੁੰਦਾ ਹੈ ਕਿ ਇਸ ਮਸਲੇ ਦਾ ਹੱਲ ਗੱਲਬਾਤ ਦੇ ਜ਼ਰੀਏ ਨਿਕਲੇ।
ਪਾਕਿਸਤਾਨੀ ਪੱਤਰਕਾਰ ਨੇ ਇਸ ਨੂੰ ਲੈ ਕੇ 'ਦਿ ਸਿਡਨੀ ਮਾਰਨਿੰਗ ਹੈਰਾਲਡ' ਦੀ ਖਬਰ ਸਾਂਝੀ ਕੀਤੀ ਸੀ। ਅਖਬਾਰ ਦੀ ਉਸ ਰਿਪੋਰਟ 'ਚ ਚੀਨ ਦੇ ਹਵਾਲੇ ਤੋਂ ਦਲਾਈ ਲਾਮਾ ਨੂੰ ਅੱਤਵਾਦੀ ਕਿਹਾ ਗਿਆ ਸੀ। ਬੁੱਧਵਾਰ ਨੂੰ ਮੀਰ ਨੇ ਇਸ ਦੇ ਨਾਲ ਲਿੱਖਿਆ ਸੀ, 'ਇਹ ਸਮਝਣਾ ਬੇਹੱਦ ਸੌਖਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) 'ਚ ਮਸੂਦ ਅਜ਼ਹਰ 'ਤੇ ਪਾਬੰਦੀ ਲਾਉਣ ਦਾ ਬਚਾਅ ਕਿਉਂ ਕੀਤਾ। ਭਾਰਤ ਚੀਨ ਦੇ ਦੁਸ਼ਮਣ ਨੂੰ ਦਹਾਕਿਆਂ ਤੋਂ ਪਨਾਹ ਦੇ ਕੇ ਰੱਖਿਆ ਹੋਇਆ ਹੈ ਅਤੇ ਉਸ ਦਾ ਨਾਂ ਹੈ ਦਲਾਈ ਲਾਮਾ।

Khushdeep Jassi

This news is Content Editor Khushdeep Jassi