ਪਾਕਿ ਹਾਈ ਕਮਿਸ਼ਨਰ ਨੇ ਪੋਰਨ ਸਟਾਰ ਨੂੰ ਦੱਸਿਆ ਸੀ ਕਸ਼ਮੀਰ ਪੀੜਤ, ਲੋਕਾਂ ਕੀਤਾ ਟ੍ਰੋਲ

09/04/2019 8:47:40 PM

ਇਸਲਾਮਾਬਾਦ - ਭਾਰਤ 'ਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਕਸ਼ਮੀਰ ਪੀੜਤ ਦੱਸ ਕੇ ਇਕ ਪੋਰਨ ਸਟਾਰ ਦੀ ਫੋਟੋ ਟਵਿੱਟਰ 'ਤੇ ਸ਼ੇਅਰ ਕਰਨ ਤੋਂ ਬਾਅਦ ਫਸ ਚੁੱਕੇ ਹਨ। ਟਵੀਟ 'ਚ ਬਾਸਿਤ ਨੇ ਦੱਸਿਆ ਕਿ ਵਿਅਕਤੀ ਅਨੰਤਨਾਗ 'ਚ ਪੈਲੇਟ ਗਨ ਕਾਰਨ ਅੱਖਾਂ ਦੀ ਰੌਸ਼ਨੀ ਗੁਆਉਣ ਵਾਲਾ ਹੈ। ਹਾਲਾਂਕਿ, ਟ੍ਰੋਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਟਵੀਟ ਡਿਲੀਟ ਕਰ ਦਿੱਤਾ। ਹੁਣ ਉਸ ਪੋਰਨ ਸਟਾਰ ਨੇ ਅਬਦੁਲ ਬਾਸਿਤ ਦੇ ਟਵੀਟ ਦਾ ਜਵਾਬ ਦਿੱਤਾ ਹੈ।

ਪੋਰਨ ਸਟਾਰ ਜਾਨੀ ਸਿੰਸ ਨੇ ਰੀਟਵੀਟ ਕਰਦੇ ਹੋਏ ਅਬਦੁਲ ਬਾਸਿਤ ਦਾ ਸ਼ੁਕਰੀਆ ਅਦਾ ਕੀਤਾ ਹੈ। ਪੋਰਨ ਸਟਾਰ ਨੇ ਲਿੱਖਿਆ ਕਿ ਅਬਦੁਲ ਥੈਂਕਿਯੂ। ਤੁਹਾਡੇ ਕਾਰਨ ਮੇਰੇ ਫੋਲੋਅਰਸ ਵਧ ਗਏ ਹਨ। ਹਾਲਾਂਕਿ ਮੇਰੀ ਅੱਖਾਂ ਦੀ ਰੌਸ਼ਨੀ ਬਿਲਕੁਲ ਸਹੀ ਹੈ। ਸਾਬਕਾ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਸੋਮਵਾਰ ਨੂੰ ਕਸ਼ਮੀਰ 'ਚ ਪੈਲੇਟ ਗਨ ਹਮਲੇ ਦਾ ਦਾਅਵਾ ਕਰਨ 'ਤੇ ਇਕ ਤਸਵੀਰ ਸ਼ੇਅਰ ਕੀਤੀ ਪਰ ਉਹ ਇਕ ਪੋਰਨ ਸਟਾਰ ਨਿਕਲਿਆ। ਟਵੀਟ 'ਚ ਦੱਸਿਆ ਗਿਆ ਕਿ ਵਿਅਕਤੀ ਅਨੰਤਨਾਗ 'ਚ ਪੈਲੇਟ ਗਨ ਕਾਰਨ ਅੱਖਾਂ ਦੀ ਰੌਸ਼ਨੀ ਗੁਆਉਣ ਵਾਲਾ ਹੈ। ਉਨ੍ਹਾਂ ਨੂੰ ਇਸ ਗਲਤੀ ਕਾਰਨ ਸ਼ੋਸ਼ਲ ਮੀਡੀਆ 'ਤੇ ਜਮ੍ਹ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

 


ਟਵਿੱਟਰ ਯੂਜ਼ਰ ਨਾਇਲਾ ਇਨਾਅਤ ਨੇ ਬਾਸਿਤ ਨੇ ਇਸ ਟਵੀਟ ਨੂੰ ਰੀਟਵੀਟ ਕਰ ਪੂਰੀ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਕ੍ਰੀਨਸ਼ਾਟ ਸੇਅਰ ਕਰਦੇ ਹੋਏ ਲਿੱਖਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਗਲਤੀ ਨਾਲ ਕਸ਼ਮੀਰੀ ਨੌਜਵਾਨ ਦੱਸ ਕੇ ਪੋਰਨ ਸਟਾਰ ਜਾਨੀ ਸਿੰਸ ਦੀ ਤਸਵੀਰ ਨੂੰ ਸ਼ੇਅਰ ਕੀਤਾ। ਨਾਇਲਾ ਨੇ ਅੱਗੇ ਦੱਸਿਆ ਕਿ ਬਾਸਿਤ ਨੇ ਟਵੀਟ 'ਚ ਪੈਲੇਟ ਗਨ ਨਾਲ ਅੱਖਾਂ ਗੁਆਉਣ ਵਾਲੇ ਮਰੀਜ਼ ਨੂੰ ਯੂਸੁਫ ਦੱਸਿਆ ਗਿਆ, ਜੋ ਪੋਰਨ ਫਿਲਮ ਇੰਡਸਟ੍ਰੀ ਦੇ ਸੁਪਰ ਸਟਾਰ ਹੈ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦ ਕਸ਼ਮੀਰ ਨੂੰ ਲੈ ਕੇ ਫੇਕ ਤਸਵੀਰਾਂ ਕੀਤੀਆਂ ਗਈਆਂ ਹਨ। ਜੰਮੂ ਕਸ਼ਮੀਰ 'ਚੋਂ ਧਾਰਾ 370 ਹੱਟਣ ਤੋਂ ਬਾਅਦ ਪਾਕਿਸਤਾਨ ਵੱਲੋਂ ਕਈ ਫੇਕ ਨਿਊਜ਼ ਪਬਲਿਸ਼ ਹੋ ਰਹੀ ਹੈ। ਟਵਿੱਟਰ ਨੇ ਵੀ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਫਰਜ਼ੀ ਖਬਰਾਂ ਨੂੰ ਨਾ ਫੈਲਾਉਣ ਦੀ ਚਿਤਾਵਨੀ ਦਿੱਤੀ ਹੈ।

 

Khushdeep Jassi

This news is Content Editor Khushdeep Jassi