ਵਾਘਾ ਸਰਹੱਦ ਹਮਲਾ ਮਾਮਲੇ ''ਚ ਪਾਕਿ ਅਦਾਲਤ ਨੇ ਤਿੰਨ ਅੱਤਵਾਦੀਆਂ ਨੂੰ ਸੁਣਾਈ ਮੌਤ ਦੀ ਸਜ਼ਾ

02/19/2020 4:09:22 PM

ਲਾਹੌਰ- ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਪਾਬੰਦੀਸ਼ੁਦਾ ਜਮਾਤ-ਅਲ-ਅਹਿਰਾਰ ਦੇ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਅੱਤਵਾਦੀ ਸਾਲ 2014 ਵਿਚ ਵਾਘਾ ਸਰਹੱਦ 'ਤੇ ਬੰਬ ਨਾਲ ਹਮਲਾ ਕਰਮ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ, ਜਿਸ ਵਿਚ 60 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ।

ਵਾਘਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਦਾ ਇਕ ਪਿੰਡ ਹੈ ਤੇ ਅਟਾਰੀ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤ ਦੇ ਪੰਜਾਬ ਵਿਚ ਸਥਿਤ ਹੈ। ਪਾਕਿਸਤਾਨ ਵਲੋਂ ਵਾਘਾ ਸਰਹੱਦ 'ਤੇ ਦੋ ਨਵੰਬਰ 2014 ਨੂੰ ਹੋਏ ਆਤਮਘਾਤੀ ਹਮਲੇ ਵਿਚ ਔਰਤਾਂ ਤੇ ਬੱਚਿਆਂ ਸਣੇ 60 ਤੋਂ ਵਧੇਰੇ ਲੋਕ ਮਾਰੇ ਗਏ ਸਨ। ਹਮਲੇ ਦੀ ਜ਼ਿੰਮੇਦਾਰੀ ਪਾਬੰਦੀਸ਼ੁਦਾ ਜੁੰਡੁਲਾ ਤੇ ਤਹਿਰੀਕ-ਏ-ਤਾਲਿਬਾਨ ਨੇ ਵੱਖ-ਵੱਖ ਲਈ ਸੀ। ਅਦਾਲਤ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਲਾਹੌਰ ਵਿਚ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਵਾਘਾ ਸਰਹੱਦ 'ਤੇ ਬੰਬ ਹਮਲਾ ਕਰਨ ਦੇ ਮਾਮਲੇ ਵਿਚ ਫੈਸਲਾ ਸੁਣਾਇਆ ਹੈ। ਇਸ ਵਿਚ ਤਿੰਨ ਸ਼ੱਕੀਆਂ- ਹਸੀਮਬੁੱਲਾਹ, ਸਈਦ ਜਨ ਘਨਾ ਤੇ ਹੁਸੈਨੁੱਲਾਹ ਨੂੰ ਪੰਜ ਮਾਮਲਿਆਂ ਵਿਚ ਮੌਤ ਦੀ ਸਜ਼ਾ ਤੇ 300 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਹਰੇਕ ਦੋਸ਼ੀ ਨੂੰ 10 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਨੇ ਤਿੰਨ ਹੋਰ ਸ਼ੱਕੀਆਂ ਨੂੰ ਇਸ ਮਾਮਲੇ ਤੋਂ ਬਰੀ ਕਰ ਦਿੱਤਾ ਹੈ। ਸੁਣਵਾਈ ਦੌਰਾਨ ਪ੍ਰੋਸੀਕਿਊਸ਼ਨ ਪੱਖ ਦੇ 100 ਤੋਂ ਵਧੇਰੇ ਗਵਾਹਾਂ ਨੇ ਦੋਸ਼ੀਆਂ ਦੇ ਖਿਲਾਫ ਗਵਾਹੀ ਦਿੱਤੀ, ਜੋ ਪੰਜ ਸਾਲ ਤੋਂ ਵਧੇਰੇ ਸਮੇਂ ਤੱਕ ਚੱਲਿਆ। ਸ਼ੱਕੀਆਂ ਨੂੰ ਸਖਤ ਸੁਰੱਖਿਆ ਦੇ ਵਿਚਾਲੇ ਅਦਾਲਤ ਲਿਆਂਦਾ ਗਿਆ। ਧਮਾਕੇ ਵਿਚ 15 ਤੋਂ 20 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।

Baljit Singh

This news is Content Editor Baljit Singh