ਪਾਕਿ ''ਚ ਗੈਰ-ਮੁਸਲਿਮ ਵਕੀਲਾਂ ਨਾਲ ਭੇਦਭਾਵ, ਬਾਰ ਚੋਣ ਲੜਨ ''ਤੇ ਲਾਈ ਰੋਕ

01/11/2020 5:00:09 PM

ਇਸਲਾਮਾਬਾਦ- ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਨਾਲ ਭੇਦਭਾਵ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮੁਲਤਾਨ ਬਾਰ ਐਸੋਸੀਏਸ਼ਨ ਨੇ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਤੋਂ ਬਾਅਦ ਹਿੰਦੂ ਤੇ ਅਹਿਮਦੀਆ ਸਣੇ ਗੈਰ-ਮੁਸਲਿਮ ਵਕੀਲ ਬਾਰ ਕੌਂਸਲ ਦੀ ਚੋਣ ਨਹੀਂ ਲੜ ਸਕਣਗੇ।

ਸਥਾਨਕ ਅਖਬਾਰਾਂ ਵਿਚ ਛਪੀ ਰਿਪੋਰਟ ਮੁਤਾਬਕ ਬਾਰ ਕੌਂਸਲ ਦੀ ਚੋਣ ਲੜਨ ਦੇ ਚਾਹਵਾਨ ਵਕੀਲਾਂ ਨੂੰ ਵੀ ਇਸਲਾਮ ਵਿਚ ਆਪਣੀ ਆਸਥਾ ਸਾਬਿਤ ਕਰਨ ਦੇ ਲਈ ਇਕ ਹਲਫਨਾਮਾ ਦਾਖਲ ਕਰਨਾ ਲਾਜ਼ਮੀ ਹੋਵੇਗਾ। ਦੱਸ ਸਈਏ ਕਿ ਮੁਲਤਾਨ ਦੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਇਹ ਪ੍ਰਸਤਾਵ ਲਿਆਂਦਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।

ਨਿਸ਼ਾਨੇ 'ਤੇ ਹਿੰਦੂ, ਸਿੱਖ, ਜੈਨ, ਬੌਧ ਤੇ ਅਹਿਮਦੀਆ ਭਾਈਚਾਰਾ
ਪਾਕਿਸਤਾਨ ਵਿਚ ਆਰਥਿਕ ਘੱਟ ਗਿਣਤੀਆਂ 'ਤੇ ਅਤਿਆਚਾਰ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ। ਵਧੇਰੇ ਗਿਣਤੀ ਸੁੰਨੀ ਭਾਈਚਾਰੇ ਦੇ ਨਿਸ਼ਾਨੇ 'ਤੇ ਪ੍ਰਮੁੱਖ ਰੂਪ ਨਾਲ ਹਿੰਦੂ, ਸਿੱਖ, ਜੈਨ, ਬੌਧ ਤੇ ਅਹਿਮਦੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਸ਼ਿਆ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਇਹੀ ਹਾਲ ਸਿੱਖਾਂ ਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਇਕ ਬੇਕਾਬੂ ਭੀੜ ਨੇ ਹਮਲਾ ਕਰ ਦਿੱਤਾ ਸੀ, ਜਿਸ ਦੀ ਭਾਰਤ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ। ਇਸੇ ਤਰ੍ਹਾਂ ਪੇਸ਼ਾਵਰ ਵਿਚ ਇਕ ਸਿੱਖ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਵੀ ਪਾਕਿਸਤਾਨ ਦੀ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਨਿੰਦਾ ਕੀਤੀ ਗਈ ਸੀ।

Baljit Singh

This news is Content Editor Baljit Singh