ਪਾਕਿਸਤਾਨ ਦੇ ਫੌਜ ਮੁਖੀ ਨੇ ਭਾਰਤ ''ਤੇ ਲਾਇਆ ਇਹ ਵੱਡਾ ਦੋਸ਼

02/23/2017 11:20:23 AM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਆਪਣੇ ਦੇਸ਼ ''ਚ ਵਧ-ਫੁੱਲ ਰਹੇ ਅੱਤਵਾਦ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਹਥਿਆਰਬੰਦ ਫੋਰਸ ਦੇ ਮੀਡੀਆ ਵਿੰਗ ਵਲੋਂ ਜਾਰੀ ਇਕ ਪ੍ਰੈੱਸ ਸੂਚਨਾ ਮੁਤਾਬਕ ਬਾਜਵਾ ਨੇ ਕਿਹਾ, ''''ਅਸੀਂ ਭਾਰਤ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਭਾਰਤ, ਪਾਕਿਸਤਾਨ ਅੰਦਰ ਅੱਤਵਾਦ ਨੂੰ ਵਧਾਉਣ ''ਚ ਸਹਿਯੋਗ ਕਰ ਰਿਹਾ ਹੈ। ਬਾਜਵਾ ਨੇ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜੀਆਂ ਨੂੰ ਸੰਬੋਧਤ ਕਰਦੇ ਹੋਏ ਇਹ ਗੱਲ ਆਖੀ।
ਬਾਜਵਾ ਨੇ ਇਹ ਵੀ ਕਿਹਾ ਕਿ ਭਾਰਤ ਬਿਨਾਂ ਕਿਸੇ ਉਕਸਾਵੇ ਦੇ ਕੰਟਰੋਲ ਰੇਖਾ ''ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਇਸ ਦਾ ਜਵਾਬ ਦੇਣ ਲਈ ਵੀ ਕਿਹਾ। ਬਾਜਵਾ ਨੇ ਕਿਹਾ ਕਿ ਜੰਗਬੰਦੀ ਦੀਆਂ ਇਹ ਹਰਕਤਾਂ ਭਾਰਤ ਦੀ ਸੋਚ-ਸਮਝ ਕੇ ਤਿਆਰ ਕੀਤੀ ਗਈ ''ਯੋਜਨਾ'' ਦਾ ਹਿੱਸਾ ਹੈ। 
ਇੱਥੇ ਦੱਸ ਦੇਈਏ ਕਿ ਇਸ ਮਹੀਨੇ ਫਰਵਰੀ ''ਚ ਹੁਣ ਤੱਕ ਪਾਕਿਸਤਾਨ ''ਚ 8 ਅੱਤਵਾਦੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਹਮਲਿਆਂ ''ਚ 100 ਤੋਂ ਵਧ ਲੋਕਾਂ ਦੀ ਮੌਤ ਹੋਈ। ਜਿੱਥੋਂ ਤੱਕ ਭਾਰਤ ਵਲੋਂ ਪਾਕਿਸਤਾਨ ''ਚ ਅੱਤਵਾਦ ਨੂੰ ਸਮਰਥਨ ਦੇਣ ਦੀ ਗੱਲ ਹੈ, ਤਾਂ 2 ਦਿਨ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਖੁਦ ਜਰਮਨੀ ''ਚ ਹਾਫਿਜ਼ ਨੂੰ ਆਪਣੇ ਦੇਸ਼ ਲਈ ਵੱਡਾ ਖਤਰਾ ਦੱਸਿਆ ਸੀ। ਬੀਤੀ 30 ਜਨਵਰੀ ਨੂੰ ਹਾਫਿਜ਼ ਨੂੰ ਨਜ਼ਰਬੰਦ ਕੀਤਾ ਗਿਆ। ਉਹ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਹੈ।

Tanu

This news is News Editor Tanu