ਪਾਕਿ : ਪਤੀ ਨੇ ਵਿਆਹ ਤੋਂ ਇਕ ਦਿਨ ਬਾਅਦ ਹੀ ਪਤਨੀ ਦਾ ਕੀਤਾ ਕਤਲ

12/31/2019 10:40:39 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਈਸਾਈ ਲਾਡ਼ੀ ਨੂੰ ਉਸ ਦੇ ਪਤੀ ਵਲੋਂ ਵਿਆਹ ਦੇ ਇਕ ਦਿਨ ਬਾਅਦ ਹੀ ਰਹੱਸਮਈ ਹਾਲਤ ਵਿਚ ਤਸੀਹੇ ਦੇ ਕੇ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰਾ ਮਕਬੂਲ (30) ਦਾ ਵਿਆਹ ਲਾਹੌਰ ਸਥਿਤ ਸ਼ਮਾ ਕਾਲੋਨੀ ਦੇ ਰਹਿਣ ਵਾਲੇ ਆਸਿਫ ਜਾਨ ਤੋਂ ਪਿਛਲੇ ਸ਼ਨੀਵਾਰ ਨੂੰ ਹੋਈ ਸੀ। ਅਗਲੇ ਦਿਨ ਉਹ ਆਪਣੇ ਕਮਰੇ ਵਿਚ ਮ੍ਰਿਤ ਮਿਲੀ। ਸਵੇਰਾ ਦੇ ਭਰਾ ਸੁਲੇਮਾਨ ਮਸੀਹ ਵਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ਮੁਤਾਬਕ ਸਵੇਰਾ ਨੂੰ ਉਸ ਦੇ ਪਤੀ ਆਸਿਫ ਜਾਨ ਅਤੇ ਉਸ ਦੇ ਘਰਵਾਲਿਆਂ ਨੇ ਭਿਆਨਕ ਤਸੀਹੇ ਦਿੱਤੇ। ਮਸੀਹ ਨੇ ਪੁਲਸ ਨੂੰ ਕਿਹਾ ਕਿ ਜਦੋਂ ਅਸੀਂ ਵਿਆਹ ਦੀ ਅਗਲੀ ਸਵੇਰੇ ਜਾਨ ਦੇ ਘਰ ਰਸਮੀ ਨਾਸ਼ਤਾ ਦੇਣ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਸਵੇਰਾ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਅਤੇ ਪੁਲਸ ਕੇਸ ਦੱਸਦੇ ਹੋਏ ਕਿਹਾ ਕਿ ਸਵੇਰਾ ਦੇ ਸਰੀਰ 'ਤੇ ਜ਼ਖਮ ਹਨ।
ਪੁਲਸ ਅਧਿਕਾਰੀ ਅਬਦੁਰ ਰਸ਼ੀਦ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਪ੍ਰੀਖਣ ਲਈ ਭੇਜ ਦਿੱਤਾ ਗਿਆ ਹੈ ਜਿਸ ਤੋਂ ਮੌਤ ਦਾ ਸਹੀ ਕਾਰਣ ਪਤਾ ਚੱਲ ਸਕੇ। ਲਾਸ਼ ਪ੍ਰੀਖਣ ਤੋਂ ਹੀ ਪਤਾ ਲੱਗ ਸਕੇਗਾ ਕਿ ਉਸ ਨੂੰ ਤਸੀਹਿਆਂ ਤੋਂ ਜ਼ਹਿਰ ਦਿੱਤਾ ਗਿਆ ਜਾਂ ਦਿਲ ਦਾ ਦੌਰਾ ਪਿਆ। ਰਸ਼ੀਦ ਨੇ ਕਿਹਾ ਕਿ ਜਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Sunny Mehra

This news is Content Editor Sunny Mehra