ਆਪਣੇ ਪਿੰਡ ''ਚ ''ਸੱਜਣ'' ਨੂੰ ਮਿਲੇਗਾ ਸਭ ਤੋਂ ਪਿਆਰਾ ਤੋਹਫਾ, ਦੇਖ ਕੇ ਖਿੜ ਜਾਵੇਗੀ ਰੂਹ (ਦੇਖੋ ਤਸਵੀਰਾਂ)

04/20/2017 3:08:42 PM

ਬੰਬੇਲੀ— ਕੈਨੇਡਾ ਦੇ ਪਹਿਲੇ ਗੁਰਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ ਪਰ ਪੰਜਾਬ ਵਾਸੀਆਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਹੈ। ਉਨ੍ਹਾਂ ਦੇ ਜੱਦੀ ਪਿੰਡ ਬੰਬੇਲੀ ਵਿਚ ਜਿੱਥੇ ਉਨ੍ਹਾਂ ਦੇ ਸੁਆਗਤ ਦੀਆਂ ਸ਼ਾਨਦਾਰ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਇਕ ਕਲਾਕਾਰ ਉਨ੍ਹਾਂ ਲਈ ਬੇਹੱਦ ਸ਼ਾਨਦਾਰ ਤੋਹਫਾ ਲੈ ਕੇ ਆਇਆ ਹੈ, ਜਿਸ ਨੂੰ ਦੇਖ ਕੇ ਸੱਜਣ ਦੀ ਰੂਹ ਖਿੜ ਜਾਵੇਗੀ। ਲੁਧਿਆਣੇ ਦੇ ਕਲਾਕਾਰ ਰਜਿੰਦਰ ਕੁਮਾਰ ਨੇ ਸੱਜਣ ਦੀ ਇਕ ਬੇਹੱਦ ਪਿਆਰੀ ਪੇਂਟਿੰਗ ਬਣਾਈ ਹੈ। ਇਸ ਪੇਂਟਿੰਗ ਨੂੰ ਤੋਹਫੇ ਵਜੋਂ ਸੱਜਣ ਨੂੰ ਸੌਂਪਣ ਲਈ ਇਹ ਕਲਾਕਾਰ ਉਨ੍ਹਾਂ ਦੇ ਪਿੰਡ ਪਹੁੰਚ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਪੇਂਟਿੰਗ ਨੂੰ ਦੇਖ ਕੇ ਸੱਜਣ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ। 
ਇੱਥੇ ਦੱਸ ਦੇਈਏ ਕਿ ਰਜਿੰਦਰ ਕੁਮਾਰ ਸਾਬਕਾ ਮੁੱਖ ਮੰਤਰੀ ਬਾਦਲ, ਮਾਇਆਵਤੀ ਨੂੰ ਵੀ ਉਨ੍ਹਾਂ ਦੀ ਪੇਂਟਿੰਗ ਭੇਟ ਕਰ ਚੁੱਕਾ ਹੈ। ਜੈਜ਼ੀ ਬੀ, ਹੰਸ ਰਾਜ ਹੰਸ ਅਤੇ ਹੋਰ ਕਲਾਕਾਰ ਵੀ ਉਸ ਦੀ ਕਲਾ ਦੇ ਦੀਵਾਨੇ ਹਨ।

Kulvinder Mahi

This news is News Editor Kulvinder Mahi