ਪੇਨਕਿਲਰ ਨੇ ਭਾਰਤੀ ਵਿਅਕਤੀ ਨੂੰ ਯੂ.ਏ.ਈ. ਵਿਚ ਕਰਵਾਈ 24 ਸਾਲ ਦੀ ਜੇਲ

11/18/2017 6:19:28 PM

ਦੁਬਈ- ਵਿਦੇਸ਼ਾਂ ਵਿਚ ਕਈ ਭਾਰਤੀ ਆਪਣੀਆਂ ਜ਼ਿੰਦਗੀਆਂ ਗੁਆ ਰਹੇ ਹਨ। ਇਸ ਦੇ ਨਾਲ-ਨਾਲ ਉਹ ਕਈ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਕਈ ਭਾਰਤੀ ਤਾਂ ਉਥੇ ਇਲਾਜ ਕਰਵਾਉਣ ਤੋਂ ਡਰਦੇ ਆਪਣਾ ਇਲਾਜ ਭਾਰਤ ਤੋਂ ਹੀ ਕਰਵਾ ਰਹੇ ਹਨ, ਜਿਸ ਦੀਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਖਾਣੀਆਂ ਪੈਂਦੀਆਂ ਹਨ ਪਰ ਇਹੀ ਦਵਾਈਆਂ ਉਨ੍ਹਾਂ ਨੂੰ ਮੁਸੀਬਤ ਵਿਚ ਫਸਾ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੋਂ ਲਕਸ਼ਮੀ ਵਲੋਂ ਆਪਣੇ ਪਤੀ ਨੂੰ ਦਵਾਈ ਭੇਜੀ ਗਈ ਸੀ, ਜਿਸ ਕਾਰਨ ਉਸ ਦੇ ਪਤੀ ਨੂੰ 24 ਸਾਲ ਦੀ ਜੇਲ ਹੋ ਗਈ।
ਲਕਸ਼ਮੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਪਤੀ ਦੀ ਸਿਹਤ ਵਿਗੜੀ ਗਈ। ਫੋਨ ਉੱਤੇ ਗੱਲਬਾਤ ਤੋਂ ਬਾਅਦ ਲਕਸ਼ਮੀ ਨੇ ਆਪਣੇ ਪਤੀ ਲਈ ਟ੍ਰੈਮਾਡਾਲ ਦੀਆਂ 20 ਗੋਲੀਆਂ ਭੇਜੀਆਂ। ਲਕਸ਼ਮੀ ਨੂੰ ਪਤਾ ਹੀ ਨਹੀਂ ਲੱਗਾ ਕਿ ਇਹੀ ਦਰਦ ਨਿਵਾਰਕ ਦਵਾਈ ਉਸ ਦੇ ਪਤੀ ਨੂੰ ਜੇਲ ਪਹੁੰਚਾ ਦੇਵੇਗੀ। ਸੰਯੁਕਤ ਅਰਬ ਅਮੀਰਾਤ ਵਿਚ 400 ਤੋਂ ਜ਼ਿਆਦਾ ਦਵਾਈਆਂ ਬੈਨ ਹਨ। ਟ੍ਰੈਮਾਡਾਲ ਵੀ ਇਨ੍ਹਾਂ ਵਿਚੋਂ ਇਕ ਹੈ। ਪਾਬੰਦੀ 2010 ਤੋਂ ਹੈ। ਨਿਊਜ਼ ਏਜੰਸੀ ਥੋਮਸ ਰਾਇਟਰਸ ਫਾਊਂਡੇਸ਼ਨ ਨਾਲ ਗੱਲਬਾਤ ਵਿਚ ਲਕਸ਼ਮੀ ਨੇ ਕਿਹਾ ਕਿ ਉਹ ਕੁਲੀ ਦਾ ਕੰਮ ਕਰਦੇ ਸਨ ਅਤੇ ਅਕਸਰ ਮੇਰੇ ਕੋਲੋਂ ਦਵਾਈ ਭੇਜਣ ਨੂੰ ਕਹਿੰਦੇ ਸਨ। ਇਹ ਤੀਜਾ ਮੌਕਾ ਸੀ, ਜਦੋਂ ਮੈਂ ਉਨ੍ਹਾਂ ਨੂੰ ਦਵਾਈ ਭੇਜੀ। 2016 ਵਿਚ ਭੇਜੀ ਗਈ ਦਵਾਈ ਦੇ ਚਲਦੇ ਲਕਸ਼ਮੀ ਦੇ ਪਤੀ ਨੂੰ ਯੂ.ਏ.ਈ. ਵਿਚ 24 ਸਾਲ ਦੀ ਜੇਲ ਹੋ ਚੁੱਕੀ ਹੈ। ਲਕਸ਼ਮੀ ਨੂੰ ਸਜ਼ਾ ਦਾ ਪਤਾ ਵੀ ਥੋੜੀ ਦੇਰ ਤੋਂ ਲੱਗਾ। ਪਹਿਲਾਂ ਉਹ ਰੋਜ਼ਾਨਾ ਫੋਨ ਕਰਦੇ ਸਨ ਅਤੇ ਕੁਝ ਮਹੀਨੇ ਬਾਅਦ ਹੀ ਪੈਸੇ ਘਰ ਭੇਜਦੇ ਸਨ। ਹੁਣ ਮੈਂ ਉਨ੍ਹਾਂ ਨੂੰ ਪੈਸੇ ਭੇਜਦੀ ਹਾਂ ਤਾਂ ਜੋ ਉਹ ਸਾਨੂੰ ਫੋਨ ਕਰ ਸਕਣ। ਦੋ ਮਹੀਨੇ ਵਿਚ ਇਕ ਵਾਰ ਉਹ ਫੋਨ ਕਰਦੇ ਹਨ।