200 ਵਿਦਿਆਰਥੀਆਂ ਦਾ ਕੀਤਾ ਸੀ ਯੌਨ ਸ਼ੋਸ਼ਣ, ਕੈਦੀਆਂ ਨੇ ਦਿੱਤੀ ਦਰਦਨਾਕ ਮੌਤ

10/15/2019 8:21:05 PM

ਲੰਡਨ— ਸਾਲ 2016 'ਚ ਇਕ ਅਧਿਆਪਕ ਨੂੰ 200 ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ 'ਚ 25 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਥੋਂ ਤੱਕ ਕਿ ਉਸ ਹੈਵਾਨ ਨੇ ਇਕ 6 ਮਹੀਨੇ ਦੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਸੀ। ਉਸ ਨੂੰ ਅਦਾਲਤ ਨੇ ਤਾਂ ਮੌਤ ਦੀ ਸਜ਼ਾ ਨਹੀਂ ਸੁਣਾਈ ਪਰ ਉਸ ਦੇ ਸਾਥੀ ਕੈਦੀਆਂ ਨੇ 2 ਦਿਨ ਪਹਿਲਾਂ ਉਸ ਨੂੰ ਉਸ ਦੇ ਕਰਮਾਂ ਦੀ ਸਜ਼ਾ ਦੇ ਦਿੱਤੀ ਤੇ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਰਿਚਰਡ ਹਕਲ ਨਾਂ ਦਾ ਅਧਿਆਪਕ ਅਸਲ 'ਚ ਇਕ ਹੈਵਾਨ ਸੀ। ਉਹ ਇੰਗਲੈਂਡ ਦਾ ਰਹਿਣ ਵਾਲਾ ਸੀ ਤੇ ਈਸਾਈ ਧਰਮ ਦਾ ਪ੍ਰਚਾਰਕ ਸੀ। 18 ਸਾਲ ਦੀ ਉਮਰ 'ਚ ਮਿਸ਼ਨ ਦੇ ਕੰਮ ਲਈ ਮਲੇਸ਼ੀਆ ਤੇ ਕੰਬੋਡੀਆ ਗਿਆ ਸੀ। ਜਦੋਂ ਉਹ 19 ਸਾਲ ਦਾ ਸੀ ਤਾਂ ਮਲੇਸ਼ੀਆ ਦੇ ਇਕ ਪਿੰਡ 'ਚ ਅੰਗਰੇਜ਼ੀ ਦਾ ਅਧਿਆਪਕ ਬਣ ਗਿਆ। ਉਹ ਗਰੀਬ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦਾ ਸੀ। ਉਹ ਬੱਚਿਆਂ ਨੂੰ ਈਸਾਈ ਧਰਮ ਨਾਲ ਜੋੜਨ ਲਈ ਪ੍ਰੇਰਿਤ ਕਰਦਾ। ਇਸ ਦੌਰਾਨ ਉਹ ਕਈ ਬੱਚਿਆਂ ਦੇ ਸੰਪਰਕ 'ਚ ਆਇਆ। ਰਿਚਰਡ ਹਕਲ ਅਧਿਆਪਕ ਤਾਂ ਸੀ ਪਰ ਉਸ ਦੇ ਦਿਮਾਗ 'ਤੇ ਕਾਮ ਸਵਾਰ ਸੀ। ਉਸ ਨੇ ਕਰੀਬ 200 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ। ਉਸ ਨੇ ਚਾਈਲਡ ਸੈਕਸ ਦੇ ਮਨੋਰੋਗੀਆਂ ਦਾ ਇਕ ਨੈੱਟਵਰਕ ਬਣਾ ਲਿਆ ਸੀ।

ਰਿਚਰਟ ਹਕਲ ਇੰਟਰਨੈੱਟ ਰਾਹੀਂ ਆਪਣੇ ਜਿਹੇ ਲੋਕਾਂ ਨਾਲ ਗੱਲ ਕਰਦਾ ਸੀ। ਹਕਲ ਆਪਣੇ ਯੌਨ ਅਪਰਾਧਾਂ ਦੇ ਬਾਰੇ 'ਚ ਡਾਰਕ ਵੈੱਬ 'ਤੇ ਲਿਖਦਾ ਸੀ। ਉਸ ਨੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲਿਆਂ ਲਈ ਗਾਈਡ ਵੀ ਲਿਖੀ ਸੀ। ਇਕ ਵਾਰ ਉਸ ਨੇ ਆਨਲਾਈਨ ਚੈਟ 'ਚ ਆਪਣੇ ਜਿਹੇ ਇਕ ਦੂਜੇ ਵਿਅਕਤੀ ਨੂੰ ਇਕ ਬੱਚੀ ਬਾਰੇ ਦੱਸਿਆ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਸ ਮੇਰਾ ਉਸੇ ਤਰ੍ਹਾਂ ਹੁਕਮ ਮੰਨਦੀ ਹੈ, ਜਿਵੇਂ ਕਿ ਮੇਰਾ ਕੁੱਤਾ। ਹਕਲ ਦੀ ਰਾਇ ਸੀ ਕਿ ਏਸ਼ੀਆਈ ਦੇਸ਼ 'ਚ ਗਰੀਬ ਬੱਚਿਆਂ ਨੂੰ ਬਹੁਤ ਆਸਾਨੀ ਨਾਲ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਜੇਕਰ ਉਹ ਇੰਗਲੈਂਡ 'ਚ ਅਜਿਹਾ ਕਰਦਾ ਤਾਂ ਉਹ ਕੁਝ ਹੀ ਦਿਨਾਂ 'ਚ ਜੇਲ 'ਚ ਹੁੰਦਾ।

ਹਕਲ ਕਰੀਬ 10 ਸਾਲ ਤੱਕ ਅਜਿਹਾ ਘਿਣੌਨਾ ਅਪਰਾਧ ਕਰਦਾ ਰਿਹਾ। ਉਸ ਦੀਆਂ ਗੰਦੀਆਂ ਕਰਤੂਤਾਂ ਦੇ ਬਾਰੇ ਨਾ ਤਾਂ ਮਲੇਸ਼ੀਆ ਸਰਕਾਰ ਨੂੰ ਖਬਰ ਲੱਗੀ ਤੇ ਨਾ ਹੀ ਇੰਗਲੈਂਡ ਦੀ ਸਰਕਾਰ ਨੂੰ। ਉਹ ਤਾਂ ਆਸਟ੍ਰੇਲੀਆਈ ਪੁਲਸ ਦੀ ਜਾਂਚ ਸੀ ਕਿ ਹਕਲ ਦੀਆਂ ਕਰਤੂਤਾਂ ਸਾਰਿਆਂ ਦੇ ਸਾਹਮਣੇ ਆਈਆਂ। ਆਸਟ੍ਰੇਲੀਆਈ ਪੁਲਸ ਬਾਲ ਸ਼ੋਸ਼ਣ ਦੀਆਂ ਬਦਨਾਮ ਸਾਈਟਾਂ ਦੀ ਜਾਂਚ ਕਰ ਰਹੀ ਸੀ ਕਿ ਤਾਂ ਉਸ ਨੂੰ ਪਤਾ ਲੱਗਿਆ ਕਿ ਇਕ ਵੈੱਬਸਾਈਟ ਦੇ 9 ਹਜ਼ਾਰ ਮੈਂਬਰ ਸਨ। ਰਿਚਰਚ ਹਕਲ ਵੀ ਉਸ ਦਾ ਮੈਂਬਰ ਸੀ। ਉਸ ਨੇ ਡਾਰਕ ਵੈੱਬ 'ਤੇ ਚਾਈਲਡ ਪੋਰਨੋਗ੍ਰਾਫੀ ਦੇ ਕਈ ਵੀਡੀਓ ਵੇਚੇ ਸਨ। ਆਸਟ੍ਰੇਲੀਆਈ ਪੁਲਸ ਨੇ 2014 'ਚ ਹਕਲ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲਗਾ ਲਿਆ। ਉਸ ਨੇ ਹਕਲ ਬਾਰੇ ਇੰਗਲੈਂਡ ਦੀ ਪੁਲਸ ਨੂੰ ਦੱਸਿਆ। ਸਭ ਕੁਝ ਗੁਪਤ ਰਿਹਾ। 2015 'ਚ ਹਕਲ ਕ੍ਰਿਸਮਸ ਮਨਾਉਣ ਲਈ ਇੰਗਲੈਂਡ ਆਇਆ ਹੋਇਆ ਸੀ। ਆਸਟ੍ਰੇਲੀਆਈ ਪੁਲਸ ਦੀ ਲੀਡ 'ਤੇ ਇੰਗਲੈਂਡ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਹਕਲ ਨੂੰ ਗ੍ਰਿਫਤਾਰ ਕਰ ਲਿਆ।

ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ 20 ਹਜ਼ਾਰ ਤਸਵੀਰਾਂ
ਹਕਲ ਦੇ ਕੰਪਿਊਟਰ 'ਚ ਬੱਚਿਆਂ ਦੇ ਸ਼ੋਸ਼ਣ ਵਾਲੀਆਂ 20 ਹਜ਼ਾਰ ਤਸਵੀਰਾਂ ਮਿਲੀਆਂ। ਕਈ ਤਸਵੀਰਾਂ 'ਚ ਉਹ ਬੱਚਿਆਂ ਦੇ ਨਾਲ ਖੁਦ ਗੰਦੀਆਂ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਸੀ। ਕਈ ਵੀਡੀਓਜ਼ ਵੀ ਮਿਲੇ ਸਨ, ਜਿਨ੍ਹਾਂ 'ਚ ਉਸ ਦੀਆਂ ਕਰਤੂਤਾਂ ਦੀ ਕਹਾਣੀ ਦਰਜ ਸੀ। ਸ਼ੁਰੂ 'ਚ ਪੁਲਸ ਦੇ ਸਾਹਮਣੇ ਤਾਂ ਉਹ ਖੁਦ ਨੂੰ ਬੇਕਸੂਰ ਦੱਸਦਾ ਰਿਹਾ ਪਰ ਬਾਅਦ 'ਚ ਮਾਤਾ-ਪਿਤਾ ਦੇ ਸਾਹਮਣੇ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ। 2016 'ਚ ਇੰਗਲੈਂਡ ਦੇ ਕੋਰਟ ਨੇ ਉਸ ਨੂੰ ਬਾਲ ਯੌਨ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ। ਉਸ ਨੇ 71 ਬੱਚਿਆਂ ਦੇ ਨਾਲ ਅਪਰਾਧ ਨੂੰ ਸਵਿਕਾਰ ਕੀਤਾ ਸੀ ਪਰ ਉਸ ਦੇ ਖਿਲਾਫ 200 ਤੋਂ ਵਧੇਰੇ ਬੱਚਿਆਂ ਨਾਲ ਸ਼ੋਸ਼ਣ ਦੇ ਸਬੂਤ ਮਿਲੇ ਸਨ। ਕਾਨੂੰਨ ਨੇ ਤਾਂ ਉਸ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਫਿਰ ਵੀ ਉਸ ਨੂੰ ਤੜਫ-ਤੜਫ ਕੇ ਜਾਣ ਦੇਣੀ ਪਈ।

Baljit Singh

This news is Content Editor Baljit Singh