ਸਿੰਗਾਪੁਰ ਦੇ ਵਿਦਿਅਕ ਫਾਊਂਡੇਸ਼ਨ ਨੇ ਭਾਰਤ ਨੂੰ ਭੇਜੇ 500 ਤੋਂ ਵਧੇਰੇ ਆਕਸੀਜਨ ਕੰਸਨਟ੍ਰੇਟਰ

05/09/2021 5:09:24 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਸਥਿਤ ਇਕ ਵਿਦਿਅਕ ਫਾਊਂਡੇਸ਼ਨ ਨੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਭਾਰਤ ਨੂੰ 500 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। 'ਗਲੋਬਲ ਸਕੂਲਜ਼ ਫਾਊਂਡੇਸ਼ਨ' (ਜੀ.ਐੱਸ.ਐੱਫ.) ਨੇ ਸੇਵਾ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਭਾਰਤ ਦੇ ਦੂਰ-ਦੁਰਾਡੇ ਵਾਲੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਨੂੰ ਇਹ ਆਕਸੀਜਨ ਕੰਸਨਟ੍ਰੇਟਰ ਭੇਜੇ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਭਾਰਤ ’ਚ ਫਸੇ 173 ਆਸਟ੍ਰੇਲੀਆਈ ਬੱਚੇ, ਮਾਪੇ ਸਰਕਾਰ ਨੂੰ ਲਾ ਰਹੇ ਗੁਹਾਰ

ਇਸ ਤੋਂ ਪਹਿਲਾਂ ਭਾਰਤੀ ਨੇਵੀ ਦੇ ਜੰਗੀ ਜਹਾਜ਼ ਏਰਾਵਤ 'ਤੇ ਤੁਰੰਤ ਆਧਾਰ 'ਤੇ 200 ਆਕਸੀਜਨ ਕੰਸਨਟ੍ਰੇਟਰਾਂ ਦੀ ਪਹਿਲੀ ਖੇਪ ਭੇਜੀ ਗਈ ਸੀ। ਜੀ.ਐੱਸ.ਐੱਫ. ਦੇ ਪ੍ਰਧਾਨ ਅਤੁਲ ਤੇਮੁਨਿਰਕਰ ਨੇ ਕਿਹਾ,''ਅਸੀਂ ਆਕਸੀਜਨ ਕੰਸਨਟ੍ਰੇਟਰ ਅਤੇ ਸਿਲੰਡਰ ਜਿਹੇ ਜੀਵਨ ਰੱਖਿਅਕ ਉਪਕਰਨ ਭੇਜ ਕੇ ਭਾਰਤ ਵਿਚ ਲੋਕਾਂ ਦੀ ਜਾਨ ਬਚਾ ਰਹੇ ਹਾਂ। ਇਹਨਾਂ ਨੂੰ ਸਮਾਜਿਕ ਸੰਗਠਨਾਂ ਜਾਂ ਭਾਈਚਾਰਕ ਕੇਂਦਰਾਂ ਜਾਂ ਹਸਪਤਾਲਾਂ ਵਿਚ ਵਰਤਿਆ ਜਾ ਸਕਦਾ ਹੈ।'' ਉਹਨਾਂ ਨੇ ਸ਼ਨੀਵਾਰ ਨੂੰ ਕਿਹਾ,''ਇਹ ਯਕੀਨੀ ਕਰਨਾ ਸਾਡੀ ਡਿਊਟੀ ਹੈ ਕਿ ਇਹ ਫਾਇਦਾ ਭਾਰਤ ਦੇ ਦੂਰ-ਦੁਰਾਡੇ ਖੇਤਰਾਂ ਤੱਕ ਪਹੁੰਚੇ ਅਤੇ ਜੀ.ਐੱਸ.ਐੱਫ. ਕੋਵਿਡ ਸੰਬੰਧਤ ਰਾਹਤ ਉਪਾਵਾਂ ਵਿਚ ਮਦਦ ਕਰਨ ਲਈ ਹਰ ਸੰਭਵ ਮਦਦ ਕਰੇਗੀ।''

Vandana

This news is Content Editor Vandana