ਆਕਸਫੋਰਡ ਵਿਦਿਆਰਥੀ ਸੰਘ ਦੀ ਪ੍ਰਧਾਨ ਬਣੀ ਰਸ਼ਮੀ ਨੇ ਨਸਲਵਾਦ ਦੇ ਦੋਸ਼ਾਂ ''ਤੇ ਦਿੱਤਾ ਅਸਤੀਫਾ

02/19/2021 4:23:16 PM

ਲੰਡਨ (ਬਿਊਰੋ): ਆਕਸਫੋਰਡ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀ ਚੁਣੀ ਗਈ ਪਹਿਲੀ ਭਾਰਤੀ ਪ੍ਰਧਾਨ ਬੀਬੀ ਰਸ਼ਮੀ ਸਾਮੰਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੀ ਪੁਰਾਣੀ ਸੋਸ਼ਲ ਮੀਡੀਆ ਪੋਸਟਾਂ ਦੇ ਵਾਇਰਲ ਹੋਣ ਅਤੇ ਖੁਦ 'ਤੇ ਨਸਲੀ ਆਧਾਰ 'ਤੇ ਵਿਤਕਰਾ ਕਰਨ ਦੇ ਦੋਸ਼ਾਂ ਦੇ ਬਾਅਦ ਰਸ਼ਮੀ ਸਾਮੰਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪੁਰਾਣੀ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ 'ਤੇ ਉਹਨਾਂ ਨੂੰ ਨਸਲਵਾਦੀ ਅਤੇ ਅੰਸਵੇਦਨਸ਼ੀਲ ਦੱਸਿਆ ਜਾ ਰਿਹਾ ਸੀ। ਮਲੇਸ਼ੀਆ ਘੁੰਮਣ ਦੌਰਾਨ ਆਪਣੀ ਇਕ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਰਸ਼ਮੀ ਸਾਵੰਤ ਨੇ ਕੈਪਸ਼ਨ ਵਿਚ 'ਚਿੰਗ ਚਾਂਗ' ਲਿਖਿਆ ਸੀ। ਇਸ ਨੂੰ ਯਹੂਦੀ ਅਤੇ ਚੀਨੀ ਵਿਦਿਆਰਥੀਆਂ ਲਈ ਗਲਤ ਮੰਨਿਆ ਜਾ ਰਿਹਾ ਸੀ। ਇਹ ਨਹੀਂ ਵਿਦਿਆਰਥੀ ਯੂਨੀਅਨ ਦੀ ਬਹਿਸ ਦੌਰਾਨ ਉਹਨਾਂ ਦੀ ਤੁਲਨਾ ਹਿਟਲਰ ਜਿਹੇ ਤਾਨਾਸ਼ਾਹ ਨਾਲ ਕੀਤੀ ਜਾ ਰਹੀ ਸੀ।

ਇਸ ਗੱਲ ਤੋਂ ਰਸ਼ਮੀ ਕਾਫੀ ਦੁਖੀ ਸੀ ਅਤੇ ਅਖੀਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਮੰਤ ਨੇ ਆਪਣੀ ਸੋਸਲ ਮੀਡੀਆ ਪੋਸਟਾਂ ਲਈ ਇਕ ਖੁੱਲ੍ਹਾ ਪੱਤਰ ਲਿਖਦੇ ਹੋਏ ਮੁਆਫ਼ੀ ਵੀ ਮੰਗ ਲਈ ਸੀ। ਇਸ ਮਗਰੋਂ ਵੀ ਲਗਾਤਾਰ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਸੀ।ਅਖੀਰ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਰਸ਼ਮੀ ਨੇ ਫੇਸਬੁੱਕ 'ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਅਸਤੀਫਾ ਦਿੰਦੇ ਹੋਏ ਰਸ਼ਮੀ ਨੇ ਲਿਖਿਆ,''ਆਕਸਫੋਡ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਚੁਣੇ ਜਾਣ ਦੇ ਬਾਅਦ ਜਿਸ ਤਰ੍ਹਾਂ ਨਾਲ ਕੁਝ ਘਟਨਾਵਾਂ ਵਾਪਰੀਆਂ ਹਨ, ਉਹਨਾਂ ਨਾਲ ਮੈਂ ਮੰਨਦੀ ਹਾਂ ਕਿ ਮੇਰੇ ਲਈ ਅਸਤੀਫਾ ਦੇਣ ਦਾ ਸਹੀ ਸਮਾਂ ਹੈ। ਤੁਸੀਂ ਮੈਨੂੰ ਪ੍ਰਧਾਨ ਦੇ ਤੌਰ 'ਤੇ ਚੁਣਿਆ ਇਹ ਮੇਰੇ ਲਈ ਮਾਣ ਦੀ ਗੱਲ ਹੈ।''

ਪੜ੍ਹੋ ਇਹ ਅਹਿਮ ਖਬਰ - ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਨੂੰ ਪੂਰੀ ਸਹੂਲਤ ਦਿੱਤੀ ਜਾ ਰਹੀ : ਪਾਕਿ ਵਿਦੇਸ਼ ਮੰਤਰਾਲਾ  

ਕਰਨਾਟਕ ਦੇ ਮਣਿਪਾਲ ਇੰਸਟੀਚਿਊਟ ਆਫ ਤਕਨਾਲੋਜੀ ਤੋਂ ਪੜ੍ਹਾਈ ਕਰ ਚੁੱਕੀ ਰਸ਼ਮੀ ਸਾਮੰਤ ਨੂੰ ਬੀਤੇ ਹਫਤੇ ਹੀ ਪ੍ਰਧਾਨ ਦੇ ਤੌਰ 'ਤੇ ਚੁਣਿਆ ਗਿਆ ਸੀ। ਉਹਨਾਂ ਨੂੰ ਪਈਆਂ ਕੁੱਲ 3708 ਵੋਟਾਂ ਵਿਚੋਂ 1966 ਵੋਟਾਂ ਮਿਲੀਆਂ ਸਨ। ਉਹ ਉਡੁਪੀ ਜ਼ਿਲ੍ਹੇ ਦੇ ਮਣਿਪਾਲ ਕਸਬੇ ਦੀ ਰਹਿਣ ਵਾਲੀ ਹੈ।ਉਹਨਾਂ ਦੇ ਪਿਤਾ ਦਿਨੇਸ਼ ਸਾਮੰਤ ਇਕ ਕਾਰੋਬਾਰੀ ਹਨ ਜਦਕਿ ਮਾਂ ਵਤਸਲਾ ਹੋਮਮੇਕਰ ਹੈ। ਸਾਮੰਤ ਨੇ ਉਡੁਪੀ ਤੋਂ ਹੀ ਸਕੂਲੀ ਪੜ੍ਹਾਈ ਕੀਤੀ ਹੈ ਜਦਕਿ 2020 ਵਿਚ ਮਕੈਨੀਕਲ ਇੰਜੀਨੀਅਰਿੰਗ ਵਿਚ ਗ੍ਰੈਜੁਏਸ਼ਨ ਪੂਰੀ ਕੀਤੀ ਹੈ। ਆਕਸਫੋਰਡ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਰਸ਼ਮੀ ਨੇ ਖੁਦ ਨੂੰ ਸਮਾਵੇਸ਼ੀ ਮਤਲਬ ਯੋਗ ਉਮੀਦਵਾਰ ਦੇ ਤੌਰ 'ਤੇ ਪੇਸ਼ ਕੀਤਾ ਸੀ। ਇਹੀ ਨਹੀਂ ਪ੍ਰਚਾਰ ਦੌਰਾਨ ਉਹਨਾਂ ਨੇ ਆਕਸਫੋਡ ਯੂਨੀਵਰਸਿਟੀ ਦੇ ਸਿਲੇਸਬ ਤੋਂ ਬਸਤੀਵਾਦੀ ਚੀਜ਼ਾਂ ਨੂੰ ਹਟਾਉਣ ਦੀ ਵੀ ਗੱਲ ਕਹੀ ਸੀ।

Vandana

This news is Content Editor Vandana