‘ਕੋਰੋਨਾ ਦੇ ਬਦਲਦੇ ਵੈਰੀਐਂਟਸ ਲਈ ਵੈਕਸੀਨ ਦੇ ਨਵੇਂ ਵਰਜ਼ਨ ਤਿਆਰ ਕਰ ਰਹੇ ਹਨ ਆਕਸਫੋਰਡ ਦੇ ਵਿਗਿਆਨੀ’

01/22/2021 2:30:10 AM

ਲੰਡਨ-ਭਾਰਤ, ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਆਪਣੇ-ਆਪਣੇ ਇਥੇ ਟੀਕਾਕਰਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ ਪਰ ਕੋਰੋਨਾ ਦੇ ਬਦਲਦੇ ਰੂਪਾਂ ਨੇ ਸਾਰਿਆਂ ਦੀਆਂ ਚਿੰਤਾ ਨੂੰ ਵਧਾਇਆ ਹੋਇਆ ਹੈ। ਇਹ ਵੱਖ-ਵੱਖ ਵੈਰੀਐਂਟਸ ਇਸ ਲਈ ਵੀ ਟੈਂਸ਼ਨ ਦਾ ਕਾਰਣ ਬਣੇ ਹੋਏ ਹਨ ਕਿਉਂਕਿ ਇਹ ਕੋਰੋਨਾ ਦੇ ਪੁਰਾਣੇ ਰੂਪ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ। ਅਜਿਹੇ ’ਚ ਇਹ ਵੀ ਖਦਸ਼ਾ ਹੈ ਕਿ ਵੈਕਸੀਨ ਪੁਰਾਣੇ ਰੂਪ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ ਅਤੇ ਇਹ ਨਵੇਂ ਵੈਰੀਐਂਟਸ ’ਤੇ ਅਸਰਦਾਰ ਹੋਵਗੀ ਵੀ ਜਾਂ ਨਹੀਂ। ਹਾਲਾਂਕਿ ਇਕ ਰਿਪੋਰਟ ਮੁਤਾਬਕ ਆਕਸਫੋਰਡ ਦੇ ਵਿਗਿਆਨੀ ਕੋਰੋਨਾ ਦੇ ਨਵੇਂ ਵੈਰੀਐਂਟਸ ਨਾਲ ਲੜਨ ਲਈ ਵੈਕਸੀਨ ਦੇ ਵੀ ਨਵੇਂ ਵਰਜ਼ਨ ਤਿਆਰ ਕਰ ਰਹੇ ਹਨ।

ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ

ਖਬਰ ਮੁਤਾਬਕ, ਆਕਸਫੋਰਡ-ਐਸਟਰਾਜੇਨੇਕਾ ਦੀ ਵੈਕਸੀਨ ਨੂੰ ਤਿਆਰ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਇਸ ਵੈਕਸੀਨ ’ਚ ਬਦਲਾਵਾਂ ਦੀਆਂ ਸੰਭਾਵਨਾਂ ਨੂੰ ਲੈ ਕੇ ਅਧਿਐਨ ਕਰ ਰਹੀ ਹੈ। ਵਿਗਿਆਨੀ ਇਹ ਵੀ ਅਨੁਮਾਨ ਲਗਾ ਰਹੇ ਹਨ ਕਿ ਉਹ ਕਿੰਨੀ ਜਲਦੀ ਨਵੇਂ ਵੈਰੀਐਂਟਸ ਲਈ ਵੈਕਸੀਨ ’ਚ ਬਦਲਾਅ ਕਰ ਸਕਦੇ ਹਨ।

ਯੂਨੀਵਰਸਿਟੀ ਮੁਤਾਬਕ ਫਿਲਹਾਲ ਆਕਸਫੋਰਡ ਨਵੇਂ ਵੈਰੀਐਂਟਸ ਦਾ ਵੈਕਸੀਨ ਤੋਂ ਮਿਲਣ ਵਾਲੀ ਪ੍ਰਤੀਰੋਧਕ ਸਮਰੱਥਾ ’ਤੇ ਹੋਣ ਵਾਲੇ ਅਸਰ ਦਾ ਅਧਿਐਨ ਕਰ ਰਹੇ ਹਨ। ਨਾਲ ਹੀ ਉਹ ਵੈਕਸੀਨ ’ਚ ਨਵੇਂ ਵੈਰੀਐਂਟਸ ਦੇ ਹਿਸਾਬ ਨਾਲ ਬਦਲਾਅ ਕਰਨ ਦੀ ਪ੍ਰਕਿਰਿਆ ’ਤੇ ਵੀ ਵਿਚਾਰ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਆਕਸਫੋਰਡ ਨੇ ਆਧਿਕਾਰਿਤ ਤੌਰ ’ਤੇ ਇਸ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਨੇ ਵੀ ਬੁੱਧਵਾਰ ਨੂੰ ਕਿਹਾ ਸੀ ਕਿ ਜਲਦ ਹੀ ਦੇਸ਼ ਦੀ ਦਵਾਈ ਰੈਗੂਲੇਟਰੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਲਈ ਬਣਾਈ ਵੈਕਸੀਨ ਦੇ ਨਵੇਂ ਇਨਫੈਕਸ਼ਨ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੋਣਗੇ।

ਇਹ ਵੀ ਪੜ੍ਹੋ -ਮੱਧ ਬਗਦਾਦ ’ਚ 2 ਅਾਤਮਘਾਤੀ ਹਮਲੇ, 32 ਦੀ ਮੌਤ ਤੇ 110 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar