ਜਾਪਾਨ ''ਚ ਬਰਫਬਾਰੀ ; 130 ਵਾਹਨ ਆਪਸ ''ਚ ਟਕਰਾਏ, ਕਈ ਲੋਕ ਜ਼ਖ਼ਮੀ

01/19/2021 8:49:17 PM

ਟੋਕੀਓ- ਜਾਪਾਨ ਵਿਚ ਪੂਰਬੀ-ਉੱਤਰੀ ਖੇਤਰ ਦੇ ਤੋਹੋਕੂ ਹਾਈਵੇਅ 'ਤੇ ਭਾਰੀ ਬਰਫਬਾਰੀ ਕਾਰਨ ਤਕਰੀਬਨ 130 ਗੱਡੀਆਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ ਘੱਟ ਤੋਂ ਘੱਟ ਤੋਂ 17 ਲੋਕ ਜ਼ਖ਼ਮੀ ਹੋ ਗਏ। 

ਕਿਓਡੋ ਮੀਡੀਆ ਮੁਤਾਬਕ ਮਿਆਗੀ ਸੂਬੇ ਵਿਚ ਭਾਰੀ ਬਰਫਬਾਰੀ ਅਤੇ ਤੂਫ਼ਾਨੀ ਹਵਾਵਾਂ ਦੇ ਬਾਅਦ 100 ਤੋਂ ਵਧੇਰੇ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇੱਥੇ 200 ਤੋਂ ਵੱਧ ਲੋਕ ਫਸੇ ਹੋਏ ਹਨ। ਜਾਪਾਨ ਟੀ. ਵੀ. ਚੈਨਲਾਂ ਮੁਤਾਬਕ ਸੜਕਾਂ 'ਤੇ ਕਈ ਥਾਵਾਂ ਉੱਤੇ ਟਰੱਕ ਅਤੇ ਗੱਡੀਆਂ ਆਪਸ ਵਿਚ ਟਕਰਾਈਆਂ ਹੋਈਆਂ ਦਿਖਾਈ ਦਿੱਤੀਆਂ, ਜਿਸ ਦੇ ਕਾਰਨ ਭਿਆਨਕ ਜਾਮ ਵੀ ਲੱਗ ਗਿਆ। ਇੱਥੇ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ ਤੇ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਬਾਕੀ ਲੋਕ ਆਪਣੀ ਮੰਜ਼ਲ 'ਤੇ ਪੁੱਜ ਸਕਣ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ ਤੇ ਜ਼ਖ਼ਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਬਰਫੀਲੇ ਤੂਫ਼ਾਨ ਅਤੇ ਘੱਟ ਵਿਜ਼ੀਬਿਲਟੀ ਕਾਰਨ ਇੱਥੇ ਹਾਦਸੇ ਵਾਪਰੇ ਹਨ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਜਾਪਾਨ ਵਿਚ ਬਰਫਬਾਰੀ ਕਾਰਨ ਸੜਕਾਂ ਉੱਤੇ ਬਰਫ ਦੇ ਢੇਰ ਲੱਗ ਗਏ ਹਨ, ਜਿਸ ਕਾਰਨ ਵਾਹਨ ਤਿਲਕ ਰਹੇ ਹਨ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

 

Sanjeev

This news is Content Editor Sanjeev